ਲੰਦਨ: ਬ੍ਰਿਟੇਨ ਦੇ ਰਾਜਾ ਚਾਰਲਸ III ਨੇ ਸ਼ਨੀਵਾਰ ਨੂੰ ਲੰਦਨ ਦੇ ਵੈਸਟਮਿੰਸਟਰ ਐਬੇ ਵਿਖੇ ਸ਼ਾਹੀ ਤਾਜ ਪਹਿਨਿਆ। ਰਾਜਾ ਚਾਰਲਸ ਦੇ ਨਾਲ, ਰਾਣੀ ਕੈਮਿਲਾ ਨੂੰ ਵੀ ਤਾਜ ਪਹਿਨਾਇਆ ਗਿਆ ਸੀ। ਸ਼ਾਹੀ ਤਾਜ ਪਹਿਨਣ ਤੋਂ ਪਹਿਲਾਂ ਉਨ੍ਹਾਂ ਨੇ ਸਹੁੰ ਚੁੱਕੀ। ਜਿਸ ‘ਚ ਉਨ੍ਹਾਂ ਕਿਹਾ ਕਿ ਉਹ ਬਰਤਾਨੀਆ ਦੇ ਸਾਰੇ ਲੋਕਾਂ ‘ਤੇ ਨਿਆਂ ਅਤੇ ਰਹਿਮ ਨਾਲ ਰਾਜ ਕਰਨਗੇ। ਕਿੰਗ ਚਾਰਲਸ ਨੇ ਇਹ ਵੀ ਕਿਹਾ ਕਿ ਉਹ ਅਜਿਹੇ ਮਾਹੌਲ ਨੂੰ ਉਤਸ਼ਾਹਿਤ ਕਰਨਗੇ ਜਿੱਥੇ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਲੋਕ ਆਜ਼ਾਦੀ ਨਾਲ ਰਹਿ ਸਕਣ।
ਸੱਤ ਦਹਾਕਿਆਂ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਬ੍ਰਿਟੇਨ ਵਿੱਚ ਤਾਜਪੋਸ਼ੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਤਾਜਪੋਸ਼ੀ ਦੀ 1000 ਸਾਲ ਪੁਰਾਣੀ ਪਰੰਪਰਾ ਦਾ ਪਾਲਣ ਕੀਤਾ ਗਿਆ। ਹਾਲਾਂਕਿ ਤਾਜਪੋਸ਼ੀ ਪ੍ਰੋਗਰਾਮ ਦੌਰਾਨ 21ਵੀਂ ਸਦੀ ਦੇ ਬ੍ਰਿਟੇਨ ਦੀ ਝਲਕ ਵੀ ਦੇਖਣ ਨੂੰ ਮਿਲੀ। ਮਹਾਰਾਣੀ ਐਲਿਜ਼ਾਬੈਥ II ਦੀ ਪਿਛਲੇ ਸਾਲ ਸਤੰਬਰ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਚਾਰਲਸ ਨੇ ਮਹਾਰਾਜਾ ਦਾ ਅਹੁਦਾ ਸੰਭਾਲਿਆ ਸੀ।
👸🤴🇬🇧
📷 @ChrisJack_Getty pic.twitter.com/PIWR6EB3N4
— The Royal Family (@RoyalFamily) May 6, 2023
ਤਾਜਪੋਸ਼ੀ ਸਮਾਗਮ ਵਿੱਚ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਵੀ ਕੀਤੀ ਗਈ, ਪਰ ਉਹਨਾਂ ਨੂੰ ਸਹੁੰ ਚੁੱਕਣ ਲਈ ਨਹੀਂ ਕਿਹਾ ਗਿਆ। ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਮਹਾਰਾਣੀ ਮੈਰੀ ਦੇ ਤਾਜ ਨਾਲ ਕੀਤੀ ਗਈ । ਇਸ ਤਰ੍ਹਾਂ, ਕੈਮਿਲਾ ਹੁਣ ਕੁਈਨ ਕੰਸੋਰਟ ਦੀ ਬਜਾਏ ਮਹਾਰਾਣੀ ਕੈਮਿਲਾ ਦੇ ਨਾਮ ਨਾਲ ਜਾਣੀ ਜਾਵੇਗੀ। ਇਸ ਤਰ੍ਹਾਂ ਬ੍ਰਿਟੇਨ ‘ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ, ਜਿੱਥੇ ਚਾਰਲਸ ਮਹਾਰਾਜਾ ਅਤੇ ਕੈਮਿਲਾ ਮਹਾਰਾਣੀ ਹੋਵੇਗੀ।
Watch highlights from the Coronation of King Charles III and Queen Camilla – the first coronation to take place in 70 years. #Coronation pic.twitter.com/SruQ8Hfe0c
— Westminster Abbey (@wabbey) May 6, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.