ਰਾਹੁਲ ਬੋਸ ਤੋਂ ਬਾਅਦ ਹੁਣ ਕਿਕੂ ਸ਼ਾਰਦਾ ਨੂੰ ਮਹਿੰਗੀ ਪਈ ਇੱਕ ਕੱਪ ਚਾਹ

TeamGlobalPunjab
2 Min Read

ਕਪਿਲ ਸ਼ਰਮਾ ਸ਼ੋਅ ਤੋਂ ਆਪਣੀ ਪਹਿਚਾਣ ਬਣਾਉਣ ਵਾਲੇ ਟੀਵੀ ਜਗਤ ਦੇ ਮਸ਼ਹੂਰ ਕਾਮੇਡੀਅਨ ਕਿਕੂ ਸ਼ਾਰਦਾ ਨੂੰ ਇੱਕ ਕੱਪ ਗਰਮ ਚਾਹ ਤੇ ਕੌਫੀ ਪੀਣੀ ਮਹਿੰਗੀ ਪੈ ਗਈ। ਕੀਕੂ ਸ਼ਾਰਦਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਬਿੱਲ ਦੀ ਇੱਕ ਕਾਪੀ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਦੱਸਿਆ ਕਿ ਬਾਲੀ ਵਿੱਚ ਇੱਕ ਕੱਪ ਚਾਹ ਅਤੇ ਕੌਫੀ ਦੇ ਲਈ ਮੈਨੂੰ 78,650 ਰੁਪਏ ਦਾ ਬਿੱਲ ਭਰਨਾ ਪਿਆ।

ਦਰਅਸਲ, ਬਾਲੀ ਵਿੱਚ ਜੋ ਕੀਕੂ ਸ਼ਾਰਦਾ ਨੇ ਇੱਕ ਕੱਪ ਚਾਹ ਜਾਂ ਕੌਫੀ ਪੀਤੀ ਹੈ, ਉਸ ਰਕਮ ਨੂੰ ਭਾਰਤੀ ਮੁਦਰਾ ਅਨੁਸਾਰ ਤਬਦੀਲ ਕਰੀਏ ਤਾਂ ਇਹ ਸਿਰਫ਼ 400 ਰੁਪਏ ਬਣਦੀ ਹੈ। ਬਾਲੀ ਵਿੱਚ 78,650 ਇੰਡੋਨੇਸ਼ੀਆਈ ਕਰੰਸੀ ਹੈ ਜਿਸ ਦਾ ਭਾਵ ਭਾਰਤ ਵਿੱਚ 400 ਰੁਪਏ ਹੁੰਦੇ ਹਨ।

ਕੀਕੂ ਸ਼ਾਰਦਾ ਨੇ ਬਿੱਲ ਦੀ ਕਾਪੀ ਦੀ ਫ਼ੋਟੋ ਸੋਸ਼ਲ ਮੀਡੀਆ ‘ਤੇ ਨਾਲ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਨੇ 78,650 ਦਾ ਕੁਲ ਭੁਗਤਾਨ ਕੀਤਾ। ਬਿੱਲ ਵਿੱਚ 30000 ਦੀ ਚਾਹ ਤੇ 35000 ਕੌਫੀ ਦੇ ਸਨ ਜਦਕਿ ਸਰਵਿਸ ਚਾਰਜ ਦੇ ਤੌਰ ‘ਤੇ 13650 ਲਗਾਏ ਗਏ ਸਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਿਆ ਹੈ ਕਿ ਭਾਰਤੀ ਕਰੰਸੀ ਅਨੁਸਾਰ ਇਹ 400 ਰੁਪਏ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਸ਼ਿਕਾਇਤ ਨਹੀਂ ਕਰ ਰਿਹਾ ਬਲਕਿ ਇੰਡੋਨੇਸ਼ੀਆ ਵਿੱਚ ਹਾਂ ਅਤੇ ਇੱਥੇ ਮਸਤੀ ਕਰ ਰਿਹਾ ਹਾਂ।

- Advertisement -

ਦੱਸ ਦੇਈਏ ਇਸ ਤੋਂ ਪਹਿਲਾਂ ਅਦਾਕਾਰ ਰਾਹੁਲ ਬੋਸ ਨੇ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ‘ਚ 2 ਤਾਜ਼ੇ ਕੇਲੇ ਆਰਡਰ ਕੀਤੇ ਸਨ ਤਾਂ ਹੋਟਲ ਵਾਲੇ ਨੇ ਉਸ ਕੋਲੋਂ ਉਨ੍ਹਾਂ 2 ਤਾਜ਼ੇ ਕੇਲਿਆਂ ਦੇ 442 ਰੁਪਏ ਵਸੂਲ ਲਏ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਬੋਸ ਨੇ ਇਹ ਸਾਰਾ ਮਾਮਲਾ ਇੱਕ ਵੀਡੀਓ ਬਿਆਨ ਰਾਹੀਂ ਆਪਣੇ ਟਵੀਟਰ ਹੈਂਡਲ ‘ਤੇ ਸ਼ੇਅਰ ਕਰ ਦਿੱਤਾ।

ਜਿਸ ਦੀ ਚਾਰੇ ਪਾਸੇ ਨਿੰਦਾ ਹੁੰਦਿਆਂ ਦੇਖ ਆਬਕਾਰੀ ਅਤੇ ਕਰ ਵਿਭਾਗ ਤੁਰੰਤ ਹਰਕਤ ਵਿੱਚ ਆ ਗਿਆ ਤੇ ਵਿਭਾਗ ਨੇ ਬੋਸ ਕੋਲੋਂ ਕੇਲਿਆਂ ‘ਤੇ ਜੀਐਸਟੀ ਵਸੂਲਣ ਦੇ ਦੋਸ਼ ਵਿੱਚ ਉਸ ਹੋਟਲ ਨੂੰ ਸੀਜੀਐਸਟੀ ਕਨੂੰਨ ਦੀ ਧਾਰਾ 11 ਤਹਿਤ ਦੋਸ਼ੀ ਕਰਾਰ ਦਿੰਦਿਆਂ ਹੋਟਲ ‘ਤੇ 25 ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ।

Share this Article
Leave a comment