ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਨੇ ਕਿਆਰਾ ਤੇ ਸਿਧਾਰਥ

Rajneet Kaur
2 Min Read

ਨਿਊਜ਼ ਡੈਸਕ: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਹ ਜੋੜਾ ਕਥਿਤ ਤੌਰ ‘ਤੇ 6 ਫਰਵਰੀ, 2023 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਦੋਵੇਂ ਆਪਣੇ ਕੁਝ ਖਾਸ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਵਿਚਕਾਰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਵਿਆਹ ਕਰਨਗੇ।   ਕਿਆਰਾ ਅਡਵਾਨੀ ਵੀ ਰਾਜਸਥਾਨ ਲਈ ਰਵਾਨਾ ਹੋ ਗਈ ਹੈ। ਅਭਿਨੇਤਰੀ ਨੂੰ ਹਾਲ ਹੀ ‘ਚ ਮੁੰਬਈ ਦੇ ਇਕ ਪ੍ਰਾਈਵੇਟ ਏਅਰਪੋਰਟ ਦੇ ਬਾਹਰ ਦੇਖਿਆ ਗਿਆ, ਜਿੱਥੇ ਉਹ ਬੇਹੱਦ ਸਾਧਾਰਨ ਲੁੱਕ ‘ਚ ਨਜ਼ਰ ਆਈ।

ਕਿਆਰਾ ਅਡਵਾਨੀ ਨੂੰ ਸ਼ਨੀਵਾਰ ਸਵੇਰੇ ਕਾਲੀਨਾ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਦੌਰਾਨ ਉਸ ਨੇ ਚਿੱਟੇ ਰੰਗ ਦੀ ਪੈਂਟ-ਵਾਈਟ ਟਾਪ ਪਹਿਨੀ ਹੋਈ ਸੀ। ਇਸ ਦੇ ਨਾਲ ਉਸ ਨੇ ਮੈਜੇਂਟਾ ਪਿੰਕ ਸ਼ਾਲ ਲਿਆ ਸੀ। ਏਅਰਪੋਰਟ ‘ਤੇ ਪਾਪਰਾਜ਼ੀ ਨੂੰ ਦੇਖ ਕੇ ਅਦਾਕਾਰਾ ਨੇ ਪਿਆਰੀ ਮੁਸਕਰਾਹਟ ਨਾਲ ਸਵਾਗਤ ਕੀਤਾ ਅਤੇ ਫਿਰ ਅੰਦਰ ਚਲੀ ਗਈ। ਇਸ ਦੌਰਾਨ ਦੁਲਹਨ ਦੇ ਚਿਹਰੇ ‘ਤੇ ਚਮਕ ਦੇਖਣ ਯੋਗ ਸੀ। ਕਿਆਰਾ ਦੇ ਨਾਲ ਕੁਝ ਹੋਰ ਲੋਕ ਵੀ ਏਅਰਪੋਰਟ ‘ਤੇ ਨਜ਼ਰ ਆਏ, ਜੋ ਉਨ੍ਹਾਂ ਦੇ ਵਿਆਹ ‘ਚ ਸ਼ਾਮਲ ਹੋਣਗੇ।

ਸਿਧਾਰਥ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ ਹੀ ਬੋਲਣਾ ਪਸੰਦ ਕਰਦੇ ਹਨ। ਹਾਲਾਂਕਿ ਸਿਧਾਰਥ ਅਤੇ ਕਿਆਰਾ 4 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਦੋਵਾਂ ਨੇ ਕਦੇ ਵੀ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਹੁਣ ਦੋਵੇਂ ਵਿਆਹ ਕਰਨ ਜਾ ਰਹੇ ਹਨ ਪਰ ਅਧਿਕਾਰਤ ਤੌਰ ‘ਤੇ ਦੋਵਾਂ ਨੇ ਇਸ ਦਾ ਐਲਾਨ ਨਹੀਂ ਕੀਤਾ ਹੈ।

ਦਸ ਦਈਏ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਪਹਿਲੀ ਵਾਰ ਸ਼ੇਰਸ਼ਾਹ ਦੇ ਸੈੱਟ ‘ਤੇ ਮਿਲੇ ਸਨ। ਅਭਿਨੇਤਰੀ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਉਹ 2018 ਵਿੱਚ ਪਹਿਲੀ ਵਾਰ ਇੱਕ ਦੂਜੇ ਨੂੰ ਮਿਲੇ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment