ਮੋਹਾਲੀ: ਕੋਵਿਡ -19 ਵਿਰੁੱਧ ਲੜਾਈ ਵਿੱਚ ਸੂਬਾ ਸਰਕਾਰ ਦੀ ਸਹਾਇਤਾ ਲਈ ਖਾਲਸਾ ਏਡ ਨਾਮਕ ਇੱਕ NGO ਨੇ ਐਤਵਾਰ ਨੂੰ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਪੰਜਾਬ ਨੂੰ 100 ਆਕਸੀਜਨ ਕੰਸਨਟਰੇਟਰਜ਼ ਡੋਨੇਟ ਕੀਤੇ ਹਨ। ਇਹ ਕੰਸਨਟਰੇਟਰ ਐਨਐਚਐਮ ਦੇ ਪੰਜਾਬ ਮੰਡੀ ਬੋਰਡ ਕੰਪਲੈਕਸ ਦੇ ਸੈਕਟਰ-65 ਮੁਹਾਲੀ ਸਥਿਤ ਬਣਾਏ ਗਏ ਕੋਵਿਡ-19 ਸਟੋਰ ਵਿਖੇ ਡਲਿਵਰ ਕੀਤੇ ਗਏ ਹਨ।
ਖ਼ਾਲਸਾ ਏਡ ਦੇ ਵਾਲੰਟੀਅਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕੰਸਨਟਰੇਟਰ ਖ਼ੁਦ ਹੀ ਆਕਸੀਜਨ ਜਨਰੇਟ ਕਰ ਸਕਦੇ ਹਨ। ਬਾਠ ਨੇ ਕਿਹਾ ਕਿ NGO ਵਿਸ਼ਵ ਭਰ ਦੇ ਤਬਾਹੀ ਦੇ ਇਲਾਕਿਆਂ ਵਿੱਚ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ NGO ਪਹਿਲਾਂ ਹੀ ਦਿੱਲੀ ਵਿੱਚ ਸਰਕਾਰ ਨੂੰ ਸਹਾਇਤਾ ਦੇ ਰਹੀ ਹੈ ਅਤੇ ਪੰਜਾਬ ਵਿੱਚ ਆਕਸੀਜਨ ਸਿਲੰਡਰ ਦੀ ਘਾਟ ਬਾਰੇ ਜਾਣਨ ਤੇ, ਉਨ੍ਹਾਂ ਇਹ ਆਕਸੀਜਨ ਕੰਸਨਟਰੇਟਰ ਉਪਲੱਬਧ ਕਰਵਾ ਕੇ ਰਾਜ ਸਰਕਾਰ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖਾਲਸਾ ਏਡ ਰਾਜ ਸਰਕਾਰ ਨੂੰ ਭਵਿੱਖ ਵਿੱਚ ਵੀ ਆਪਣੀ ਉੱਤਮ ਸਮਰੱਥਾ ਲਈ ਸਹਾਇਤਾ ਮੁਹੱਈਆ ਕਰਵਾਏਗੀ।