ਜਨਰਲ ਰਾਵਤ ਦੀ ਮੌਤ ‘ਤੇ ਖੁਸ਼ੀ ਮਨਾਉਣ ਵਾਲਿਆਂ ਤੋਂ ਖ਼ਫ਼ਾ ਅਲੀ ਅਕਬਰ ਨੇ ਛੱਡਿਆ ਇਸਲਾਮ, ਬਣੇ ਹਿੰਦੂ

TeamGlobalPunjab
2 Min Read

ਮੈਂ ਇਸਲਾਮ ਵਿੱਚ ਵਿਸ਼ਵਾਸ ਗੁਆ ਦਿੱਤਾ: ਅਲੀ 

ਤਿਰੁਵਨੰਤਪੁਰਮ /ਕੋਚੀ : ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (CDS) ਜਨਰਲ ਬਿਪਿਨ ਰਾਵਤ ਦੀ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋ ਗਏ। ਉਨ੍ਹਾਂ ਦੀ ਮੌਤ ‘ਤੇ ਪੂਰਾ ਦੇਸ਼ ਸੋਗ ਮਨਾ ਰਿਹਾ ਸੀ, ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਕੁਝ ਲੋਕ ਇਸ ਦਾ ਮਜ਼ਾਕ ਉਡਾ ਰਹੇ ਸਨ। ਕੱਟੜਪੰਥੀਆਂ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਦੁਖੀ ਹੋ ਕੇ ਮਲਿਆਲਮ ਫਿਲਮਾਂ ਦੇ ਨਿਰਦੇਸ਼ਕ ਅਲੀ ਅਕਬਰ ਅਤੇ ਉਨ੍ਹਾਂ ਦੀ ਪਤਨੀ ਲੂਸੀਆਮਾ ਨੇ ਇਸਲਾਮ ਛੱਡ ਕੇ ਹਿੰਦੂ ਧਰਮ ਅਪਣਾਉਣ ਦਾ ਫੈਸਲਾ ਕੀਤਾ ਹੈ।

ਫਿਲਮ ਨਿਰਮਾਤਾ ਅਲੀ ਅਕਬਰ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਇਸਲਾਮ ਛੱਡ ਕੇ ਹਿੰਦੂ ਧਰਮ ਅਪਣਾ ਲੈਣਗੇ। ਉਨ੍ਹਾਂ ਆਪਣਾ ਨਾਂ ਬਦਲ ਕੇ ‘ਰਾਮਸਿਮਹਨ’ ਰੱਖਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸੀਨੀਅਰ ਮੁਸਲਿਮ ਨੇਤਾਵਾਂ ਅਤੇ ਇਸਲਾਮਿਕ ਧਾਰਮਿਕ ਨੇਤਾਵਾਂ ਨੇ ਵੀ ਮੁਸਲਮਾਨਾਂ ਦੀ ਤਰਫੋਂ ਅਜਿਹੀ ਕਾਰਵਾਈ ਦਾ ਵਿਰੋਧ ਨਹੀਂ ਕੀਤਾ। ਦੇਸ਼ ਦੇ ਬਹਾਦਰ ਪੁੱਤਰ ਦਾ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਹੈ। ਅਕਬਰ ਨੇ ਇਹ ਵੀ ਕਿਹਾ ਕਿ ਉਹ ਇਸਲਾਮ ਤੋਂ ਵਿਸ਼ਵਾਸ ਗੁਆ ਚੁੱਕਾ ਹੈ।

 

ਸੋਸ਼ਲ ਮੀਡੀਆ ‘ਤੇ ਜਾਰੀ ਵੀਡੀਓ ‘ਚ ਅਲੀ ਅਕਬਰ ਨੇ ਕਿਹਾ, ‘ਮੈਂ ਜਨਮ ਤੋਂ ਮਿਲਿਆ ਚੋਲਾ ਉਤਾਰ ਕੇ ਸੁੱਟ ਰਿਹਾ ਹਾਂ। ਅੱਜ ਤੋਂ ਮੈਂ ਮੁਸਲਮਾਨ ਨਹੀਂ ਹਾਂ। ਮੈਂ ਇੱਕ ਭਾਰਤੀ ਹਾਂ। ਮੇਰਾ ਇਹ ਸੰਦੇਸ਼ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਭਾਰਤ ਦੇ ਖਿਲਾਫ ਹੱਸਦੇ ਹੋਏ ਸਮਾਈਲੀ ਪੋਸਟ ਕੀਤੀ ਹੈ। ਅਕਬਰ ਦੀ ਇਸ ਪੋਸਟ ‘ਤੇ ਕਈ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ, ਉਥੇ ਹੀ ਕਈ ਉਨ੍ਹਾਂ ਦਾ ਸਮਰਥਨ ਵੀ ਕਰ ਰਹੇ ਹਨ।

ਲਾਈਵ ਵੀਡੀਓ ਤੋਂ ਇਲਾਵਾ ਅਲੀ ਅਕਬਰ ਨੇ ਇਕ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ‘ਚ ਕਿਹਾ , ‘ਜਨਰਲ ਬਿਪਿਨ ਰਾਵਤ ਦੀ ਮੌਤ ਦੀ ਖਬਰ ‘ਤੇ ਹੱਸਣ ਵਾਲੇ ਜ਼ਿਆਦਾਤਰ ਲੋਕ ਮੁਸਲਮਾਨ ਸਨ। ਇਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਜਨਰਲ ਰਾਵਤ ਨੇ ਪਾਕਿਸਤਾਨ ਦੇ ਨਾਲ-ਨਾਲ ਕਸ਼ਮੀਰ ਵਿਚ ਵੀ ਅੱਤਵਾਦੀਆਂ ਵਿਰੁੱਧ ਸਖ਼ਤ ਕਦਮ ਚੁੱਕੇ ਸਨ। ਮੈਂ ਅਜਿਹੇ ਧਰਮ ਨਾਲ ਜੁੜਣਾ ਜਾਰੀ ਨਹੀਂ ਰੱਖ ਸਕਦਾ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ ਉਹ ਆਪਣੀਆਂ ਧੀਆਂ ਨੂੰ ਧਰਮ ਪਰਿਵਰਤਨ ਲਈ ਮਜ਼ਬੂਰ ਨਹੀਂ ਕਰੇਗਾ ਅਤੇ ਉਹ ਇਸ ਨੂੰ ਉਨ੍ਹਾਂ ਦੀ ਮਰਜ਼ੀ ‘ਤੇ ਛੱਡ ਦੇਵੇਗਾ।

Share This Article
Leave a Comment