ਦਿੱਲੀ ਵਿੱਚ “ਡਰਾਈਵ ਥਰੂ ਟੀਕਾਕਰਣ” ਦੀ ਸ਼ੁਰੂਆਤ
ਰੂਸੀ ਵੈਕਸੀਨ ਨਿਰਮਾਤਾਵਾਂ ਨਾਲ ਹੋ ਰਹੀ ਹੈ ਗੱਲਬਾਤ
ਨਵੀਂ ਦਿੱਲੀ: ਬੁੱਧਵਾਰ ਤੋਂ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਆਪਣੀ ਕਿਸਮ ਦਾ ਪਹਿਲਾ ਉਪਰਾਲਾ ਕਰਦੇ ਹੋਏ “ਡਰਾਈਵ ਥ੍ਰੂ ਟੀਕਾਕਰਣ” ਦੀ ਸ਼ੁਰੂਆਤ ਕੀਤੀ । ਦਿੱਲੀ ਦੇ ਦਵਾਰਕਾ ਸਥਿਤ ਵੇਗਾਸ ਮਾਲ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੁਹਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਕਿਹਾ, ‘ਕੁਝ ਹੀ ਦਿਨਾਂ ‘ਚ ਅਜਿਹੇ ਹੋਰ ਸੈਂਟਰ ਖੁੱਲ੍ਹ ਜਾਣਗੇ ਜੋ ਲੋਕਾਂ ਦੀ ਮਦਦ ਕਰਨਗੇ।’
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ “18 ਤੋਂ 44 ਸਾਲ ਦੀ ਉਮਰ ਦੇ ਸਮੂਹ ਲਈ ਟੀਕਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ । ਦੇਸ਼ ਦੀ ਤਰ੍ਹਾਂ, ਦਿੱਲੀ ਵਿਚ ਵੀ ਵੈਕਸੀਨ ਦੀ ਘਾਟ ਹੈ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਜਲਦੀ ਹੀ ਕਾਫ਼ੀ ਟੀਕਾ ਉਪਲਬਧ ਹੋ ਜਾਵੇਗਾ । ਸਾਨੂੰ ਹਰ ਮਹੀਨੇ 8 ਮਿਲੀਅਨ ਟੀਕੇ ਚਾਹੀਦੇ ਹਨ । ਜਿਸਦੇ ਲਈ ਮੈਂ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ।”
ਇਸ ਦੌਰਾਨ ਕੇਜਰੀਵਾਲ ਨੇ ਵਿਦੇਸ਼ਾਂ ਤੋਂ ਟੀਕੇ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਫਿਰ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ ਕਿ ਖਰੀਦ ਫੈਸਲੇ ਨੂੰ ਰਾਜਾਂ ‘ਤੇ ਛੱਡਣਾ ਗਲਤ ਹੈ। ਉਨ੍ਹਾਂ ਕੇਂਦਰ ‘ਤੇ ਤੰਜ਼ ਕੱਸਦਿਆਂ ਕਿਹਾ ਹੈ ਕਿ “ਜੇਕਰ ਕੱਲ੍ਹ ਪਾਕਿਸਤਾਨ ਨਾਲ ਲੜਾਈ ਹੋ ਜਾਵੇ ਤਾਂ ਕੇਂਦਰ ਸਰਕਾਰ ਇਹ ਕਹੇਗੀ ਕਿ ਦਿੱਲੀ ਨੇ ਆਪਣਾ ਪਰਮਾਣੂ ਬੰਬ ਬਣਾਇਆ ਕਿਆ ? ਯੂ ਪੀ ਨੇ ਆਪਣਾ ਟੈਂਕ ਬਣਾਇਆ ਕਿਆ ? ਬਿਹਾਰ ਨੇ ਕੀ ਕੀਤਾ ? ਅਜਿਹਾ ਨਹੀਂ ਹੋ ਸਕਦਾ। ‘
ਕੇਜਰੀਵਾਲ ਨੇ ਕਿਹਾ, ‘ਫਾਈਜ਼ਰ ਅਤੇ ਮੋਡਰਨਾ ਨੇ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਵੈਕਸੀਨ ਬੱਚਿਆਂ ਲਈ ਸਹੀ ਹੈ ਪਰ ਭਾਰਤ ਵਿਚ ਇਸ ਦੀ ਆਗਿਆ ਨਹੀਂ ਹੈ। ਕੇਂਦਰ ਨੂੰ ਇਸ ਕੰਮ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਵਿਸ਼ਵ ਵਿਚ ਜੋ ਵੀ ਟੀਕਾ ਹੈ, ਹਰੇਕ ਨੂੰ ਇਸ ਦੀ ਵਰਤੋਂ ਦੇਸ਼ ਵਿਚ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ, ਖ਼ਾਸਕਰ ਬੱਚਿਆਂ ਲਈ ।
द्वारका में आज से 'Drive Through Vaccination' सेंटर की शुरुआत की, जल्द ही दिल्ली में ऐसे कई और सेंटर खुलेंगे। हमें इंतज़ार अब सिर्फ़ वैक्सीन की पर्याप्त सप्लाई का है
उम्मीद है कि केंद्र सरकार जल्द ही दिल्ली को ज़्यादा से ज़्यादा वैक्सीन उपलब्ध कराएगी ताकि हम और सेंटर खोल सकें। pic.twitter.com/thuPq42Fa5
— Arvind Kejriwal (@ArvindKejriwal) May 26, 2021
ਕੇਜਰੀਵਾਲ ਨੇ ਕਿਹਾ ਕਿ ਰੁਸ ਦੀ ਵੈਕਸੀਨ ‘ਸਪੁਤਨਿਕ-V’ ਲਈ ਅਸੀਂ ਉਹਨਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਉਹਨਾਂ ਨੇ ਸਾਡੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਉਹ ਕਿੰਨੀ ਸਪਲਾਈ ਕਰ ਸਕਦੇ ਹਨ।