ਸੋਨੂ ਸੂਦ ਦੇ ਫੈਨਜ਼ ‘ਤੇ ਭੜਕੀ ਅਦਾਕਾਰਾ, ਲੋਕਾਂ ਨੂੰ ਦੱਸਿਆ ਮੂਰਖ

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਕਾਲ ‘ਚ ਸੋਨੂ ਸੂਦ ਜਿਸ ਤਰ੍ਹਾਂ ਲੋਕਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਮਸੀਹਾ ਕਹਿ ਕੇ ਬੁਲਾਇਆ ਜਾਣ ਲੱਗਿਆ। ਸਿਰਫ਼ ਆਮ ਲੋਕ ਹੀ ਨਹੀਂ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਸੋਨੂ ਸੂਦ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ। ਇਸ ਵਿਚਾਲੇ ਆਂਧਰਾ ਪ੍ਰਦੇਸ਼ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸੋਨੂ ਸੂਦ ਨੇ ਆਪਣੇ ਫੈਨਜ਼ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਕੁਝ ਲੋਕ ਸੋਨੂ ਸੂਦ ਦੇ ਇੱਕ ਵੱਡੇ ਪੋਸਟਰ ‘ਤੇ ਦੁੱਧ ਚੜ੍ਹਾਉਂਦੇ ਨਜ਼ਰ ਆ ਰਹੇ ਹਨ। ਸੋਨੂ ਸੂਦ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਉੱਥੇ ਹੀ ਇਸ ਵੀਡੀਓ ‘ਤੇ ਟੀਵੀ ਅਦਾਕਾਰ ਕਵਿਤਾ ਕੌਸ਼ਿਕ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕਵਿਤਾ ਨੇ ਪੋਸਟ ਕਰ ਕੇ ਲਿਖਿਆ, ‘ਅਸੀਂ ਸਾਰੇ ਸੋਨੂ ਸੂਦ ਨੂੰ ਪਿਆਰ ਕਰਦੇ ਹਾਂ। ਦੇਸ਼ ਹਮੇਸ਼ਾਂ ਉਨ੍ਹਾਂ ਦੀ ਨੇਕਦਿਲੀ ਨੂੰ ਯਾਦ ਰੱਖੇਗਾ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਬੇਵਕੂਫ਼ੀ ਭਰੇ ਅਤੇ ਨਿਰਾਸ਼ਾਜਨਕ ਕੰਮ ਨਾਲ ਸੋਨੂੰ ਸੂਦ ਵੀ ਖੁਸ਼ ਨਹੀਂ ਹੋਣਗੇ। ਜਿੱਥੇ ਅਜਿਹੇ ਸਮੇਂ ‘ਚ ਲੋਕ ਭੁੱਖ ਨਾਲ ਮਰ ਰਹੇ ਹਨ ਉੱਥੇ ਹੀ ਦੁੱਧ ਬਰਬਾਦ ਕੀਤਾ ਜਾ ਰਿਹਾ ਹੈ।’

Share This Article
Leave a Comment