ਉੱਤਰਾਖੰਡ ਦੇ ਸੀਐਮ ਨੇ ਅਕਸ਼ੈ ਕੁਮਾਰ ਨੂੰ ਦਿੱਤਾ ਇਹ ਆਫਰ, ਇਨਕਾਰ ਨਹੀਂ ਕਰ ਸਕੇ ਐਕਟਰ

TeamGlobalPunjab
2 Min Read

ਦੇਹਰਾਦੂਨ- ਫਿਲਮ ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਲਈ ਉੱਤਰਾਖੰਡ ਵਿੱਚ ਹਨ। ਉਨ੍ਹਾਂ ਨੇ ਦੇਹਰਾਦੂਨ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚ ਕੇ ਮੁਲਾਕਾਤ ਕੀਤੀ। ਇਸ ਦੌਰਾਨ ਅਦਾਕਾਰ ਉੱਤਰਾਖੰਡ ਦੀ ਪਹਾੜੀ ਟੋਪੀ ਪਹਿਨੇ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਵਧਾਈ ਦਿੱਤੀ।

ਦੱਸ ਦੇਈਏ ਕਿ ਅਕਸ਼ੈ ਕੁਮਾਰ ਪਿਛਲੇ ਕਈ ਦਿਨਾਂ ਤੋਂ ਮਸੂਰੀ ‘ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਸ਼ੂਟਿੰਗ ਲਈ ਉਨ੍ਹਾਂ ਦੇ ਨਾਲ ਅਦਾਕਾਰਾ ਰਕੁਲਪ੍ਰੀਤ ਵੀ ਪਹੁੰਚੀ ਹੈ। ਅਜਿਹੇ ‘ਚ ਉਨ੍ਹਾਂ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਮੁਲਾਕਾਤ ਕਾਫੀ ਚੰਗੀ ਰਹੀ। ਅਕਸ਼ੈ ਕੁਮਾਰ ਨੇ ਜਿੱਥੇ ਇੱਕ ਪਾਸੇ ਉੱਤਰਾਖੰਡ ਨੂੰ ਫਿਲਮ ਦੀ ਸ਼ੂਟਿੰਗ ਲਈ ਸਭ ਤੋਂ ਵਧੀਆ ਜਗ੍ਹਾ ਦੱਸਿਆ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੂੰ ਗਲੇ ਲਗਾ ਕੇ ਚੋਣਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

                                        

ਇਸ ਦੌਰਾਨ ਅਕਸੈ ਕੁਮਾਰ ਉੱਤਰਾਖੰਡ ਦੀ ਟੋਪੀ ਪਹਿਨੇ ਨਜ਼ਰ ਆਏ, ਜਿਸ ‘ਚ ਉਹ ਕਾਫੀ ਖੂਬਸੂਰਤ ਲੱਗ ਰਹੇ ਸਨ। ਇਹ ਕੈਪ ਉਨ੍ਹਾਂ ਨੂੰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਭੇਟ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਧਾਮੀ ਨੇ ਅਕਸ਼ੈ ਕੁਮਾਰ ਨੂੰ ਕੇਦਾਰਨਾਥ ਮੰਦਰ ਦੀ ਕਾਪੀ ਵੀ ਭੇਟ ਕੀਤੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਉਨ੍ਹਾਂ (ਅਕਸੈ ਕੁਮਾਰ) ਨੂੰ ਆਫਰ ਦਿੱਤਾ ਸੀ, ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਹੁਣ ਉਹ ਉੱਤਰਾਖੰਡ ਦੇ ਬ੍ਰਾਂਡ ਅੰਬੈਸਡਰ ਵਜੋਂ ਵੀ ਕੰਮ ਕਰਨਗੇ।

- Advertisement -

ਤੁਹਾਨੂੰ ਦੱਸ ਦੇਈਏ ਕਿ ਉੱਤਰਾਖੰਡ ਦੀਆਂ 70 ਵਿਧਾਨ ਸਭਾ ਸੀਟਾਂ ਲਈ 14 ਫਰਵਰੀ ਨੂੰ ਵੋਟਿੰਗ ਹੋਣੀ ਹੈ। ਇਸ ਵਾਰ ਸਾਰੀਆਂ ਸੀਟਾਂ ‘ਤੇ 632 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ਵਿੱਚੋਂ ਗੜ੍ਹਵਾਲ ਮੰਡਲ ਦੀਆਂ 41 ਸੀਟਾਂ ’ਤੇ 391 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਦਕਿ ਕੁਮਾਉਂ ਮੰਡਲ ਦੀਆਂ 29 ਸੀਟਾਂ ’ਤੇ 241 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੇ ਨਾਲ ਹੀ ਸੂਬੇ ‘ਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ।

Share this Article
Leave a comment