ਪਠਾਨਕੋਟ ਵਾਸੀਆਂ ਨੂੰ ਵੱਡਾ ਤੋਹਫਾ, ਹੁਣ ਪਠਾਨਕੋਟ ਕੈਂਟ ਸਟੇਸ਼ਨ ‘ਤੇ ਰੁਕਿਆ ਕਰੇਗੀ ਵੰਦੇ ਭਾਰਤ ਟਰੇਨ

Prabhjot Kaur
2 Min Read

ਪਠਾਨਕੋਟ: ਪਠਾਨਕੋਟ ਵਾਸੀਆਂ ਨੂੰ ਵੱਡਾ ਤੋਹਫਾ ਮਿਲਿਆ ਹੈ, ਹੁਣ ਵੰਦੇ ਭਾਰਤ ਟਰੇਨ ਪਠਾਨਕੋਟ ਕੈਂਟ ਸਟੇਸ਼ਨ ‘ਤੇ ਰੁਕਿਆ ਕਰੇਗੀ। ਵੀਰਵਾਰ ਨੂੰ ਪਹਿਲੀ ਵਾਰ ਵੰਦੇ ਭਾਰਤ ਟਰੇਨ ਕੈਂਟ ਸਟੇਸ਼ਨ ‘ਤੇ ਦੋ ਮਿੰਟ ਲਈ ਰੁਕੀ। ਜਿਸ ਤੋਂ ਬਾਅਦ ਪਠਾਨਕੋਟ ਤੋਂ ਦਿੱਲੀ ਜਾਣਾ ਆਸਾਨ ਹੋ ਗਿਆ ਹੈ।

ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਟਰੇਨ ਪਹਿਲੀ ਵਾਰ ਸਵੇਰੇ ਸਾਢੇ ਗਿਆਰਾਂ (11:30) ਵਜੇ ਪਠਾਨਕੋਟ ਕੈਂਟ ਸਟੇਸ਼ਨ ‘ਤੇ ਰੁਕੀ। ਸਥਾਨਕ ਭਾਜਪਾ ਆਗੂ ਪਿਛਲੇ ਤਿੰਨ ਸਾਲਾਂ ਤੋਂ ਵੰਦੇ ਭਾਰਤ ਨੂੰ ਰੋਕਣ ਦੀ ਮੰਗ ਕਰ ਰਹੇ ਸਨ। ਇਸ ਸਬੰਧੀ ਰੇਲਵੇ ਮੰਤਰਾਲੇ ਨੂੰ ਕਈ ਵਾਰ ਪੱਤਰ ਵੀ ਲਿਖੇ ਜਾ ਚੁੱਕੇ ਹਨ। ਅਖੀਰ ਹੁਣ ਇਸ ਕੋਸ਼ਿਸ਼ ਨੂੰ ਫਲ ਮਿਲਿਆ ਹੈ। ਟਰੇਨ ਦੇ ਰੁਕਣ ‘ਤੇ ਵਪਾਰੀ ਵਰਗ ਅਤੇ ਫੌਜ ਦੇ ਕਰਮਚਾਰੀ ਜ਼ਿਆਦਾ ਖੁਸ਼ ਹਨ ਕਿਉਂਕਿ ਹੁਣ ਉਨ੍ਹਾਂ ਨੇ ਦਿੱਲੀ ਤੋਂ ਪਠਾਨਕੋਟ ਦਾ ਸਫਰ ਸਿਰਫ ਸਾਢੇ 5 ਘੰਟਿਆਂ ‘ਚ ਹੋ ਜਾਇਆ ਕਰੇਗਾ।

ਜਿਵੇਂ ਹੀ ਸਵੇਰੇ 11:30 ਵਜੇ ਵੰਦੇ ਭਾਰਤ ਟਰੇਨ ਪਠਾਨਕੋਟ ਕੈਂਟ ਸਟੇਸ਼ਨ ‘ਤੇ ਪੁੱਜੀ ਤਾਂ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਆਗੂ ਸੁਰੇਸ਼ ਸ਼ਰਮਾ ਸਮੇਤ ਕਈ ਆਗੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਰੇਲ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਦੋ ਮਿੰਟ ਦੇ ਵਿਰਾਮ ਤੋਂ ਬਾਅਦ ਵਿਧਾਇਕ ਅਸ਼ਵਨੀ ਨੇ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment