ਨਿਊਜ਼ ਡੈਸਕ : ਬਾਲੀਵੁੱਡ ਅਦਾਕਾਰ ਕਾਰਤਿਕ ਆਰਿਅਨ ਦਾ ਨਾਮ ਓਹਨਾ ਸਿਤਾਰਿਆਂ ‘ਚ ਸ਼ੁਮਾਰ ਹੈ, ਜਿਨ੍ਹਾਂ ਨੇ ਆਪਣੇ ਦਮ ‘ਤੇ ਇੱਕ ਵੱਡਾ ਮੁਕਾਮ ਹਾਸਲ ਕੀਤਾ ਹੈ। ਕਾਰਤਿਕ ਦੀਆਂ ਫਿਲਮਾਂ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਵਿਚਾਲੇ ਕਾਰਤਿਕ ਆਰਿਅਨ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ, ਜਦੋਂ ਪਤਾ ਲੱਗਿਆ ਕਿ ਅਦਾਕਾਰ ਨੇ ਆਪਣੀ ਆਵਾਜ਼ ਖੋਹ ਦਿੱਤੀ ਹੈ, ਹਾਲਾਂਕਿ ਕੁੱਝ ਦੇਰ ਦੇ ਆਰਾਮ ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਵਾਪਸ ਆ ਗਈ।
ਕੀ ਹੈ ਪੂਰਾ ਮਾਮਲਾ ?
ਅਸਲ ‘ਚ ਕਾਰਤਿਕ ਆਰਿਅਨ ਇਨ੍ਹੀ ਦਿਨੀਂ ਅਨੀਸ ਬਜਮੀ ਦੀ ਕਾਮੇਡੀ ਹਾਰਰ ਫਿਲਮ ‘ਭੁੱਲ ਭੁਲਈਆ 2’ ਦੇ ਸ਼ੂਟ ਵਿੱਚ ਵਿਅਸਤ ਹਨ। ਬਾਲੀਵੁੱਡ ਹੰਗਾਮਾ ਦੀ ਇੱਕ ਰਿਪੋਰਟ ਦੇ ਮੁਤਾਬਕ ਕਾਰਤਿਕ ਆਰਿਅਨ , ਤਬੂ ਦੇ ਨਾਲ ਫਿਲਮ ਦਾ ਕਲਾਈਮੈਕਸ ਸੀਨ ਸ਼ੂਟ ਕਰ ਰਹੇ ਸਨ, ਜਿੱਥੇ ਉਨ੍ਹਾਂ ਨੂੰ ਕਾਫ਼ੀ ਚੀਕਣਾ ਸੀ, ਪਰ ਅਚਾਨਕ ਹੀ ਕਾਰਤਿਕ ਦੀ ਆਵਾਜ਼ ਚਲੇ ਗਈ ਅਤੇ ਉਹ ਕੁੱਝ ਵੀ ਬੋਲ ਨਹੀਂ ਪਾ ਰਹੇ ਸਨ।
View this post on Instagram
ਅਚਾਨਕ ਕਾਰਤਿਕ ਦੀ ਆਵਾਜ਼ ਚਲੇ ਜਾਣ ਕਾਰਨ ਸ਼ੂਟਿੰਗ ਸੈੱਟ ‘ਤੇ ਹਰ ਕੋਈ ਹੈਰਾਨ ਅਤੇ ਪਰੇਸ਼ਾਨ ਰਹਿ ਗਿਆ। ਇਸ ਤੋਂ ਬਾਅਦ ਤੁਰੰਤ ਸੈੱਟ ‘ਤੇ ਮੈਡੀਕਲ ਟੀਮ ਪਹੁੰਚੀ ਅਤੇ ਡਾਕਟਰ ਨੇ ਕਾਰਤਿਕ ਦੀ ਜਾਂਚ ਕੀਤੀ। ਚੈਕਅੱਪ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਬਹੁਤ ਜ਼ਿਆਦਾ ਚੀਕਣ ਕਾਰਨ ਅਜਿਹਾ ਹੋ ਗਿਆ ਹੈ, ਕੁੱਝ ਹੀ ਦੇਰ ਵਿੱਚ ਆਰਾਮ ਤੋਂ ਬਾਅਦ ਸਭ ਠੀਕ ਹੋ ਜਾਵੇਗਾ ਅਤੇ ਉਨ੍ਹਾਂ ਦੀ ਆਵਾਜ਼ ਵਾਪਸ ਆ ਜਾਵੇਗੀ।