ਗੁਰਦਾਸਪੁਰ ‘ਚ ਕਿਸਾਨਾਂ ਨੇ ਸਾੜਿਆ ਪੀਐਮ ਮੋਦੀ ਨਾਲ ਕੇਂਦਰੀ ਕੈਬਨਿਟ ਦਾ ਪੁਤਲਾ

TeamGlobalPunjab
1 Min Read

ਗੁਰਦਾਸਪੁਰ : ਖੇਤੀ ਕਾਨੂੰਨ ਖਿਲਾਫ਼ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਹਨ। ਕੇਂਦਰ ਸਰਕਾਰ ਖਿਲਾਫ਼ ਦੁਸਹਿਰੇ ਵਾਲੇ ਦਿਨ ਕਿਸਾਨਾਂ ਦਾ ਅਨੌਖਾ ਰੋਸ ਦੇਖਣ ਨੂੰ ਮਿਲਿਆ। ਗੁਰਦਾਸਪੁਰ ‘ਚ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਦੁਸਿਹਰਾ ਮਨਾਇਆ ਗਿਆ। ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਸਾਰੀ ਕੈਬਨਿਟ ਦਾ ਪੁਤਲਾ ਸੜਿਆ ਗਿਆ।

ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਬਣਾ ਕੇ ਉਸ ਪੁਤਲੇ ‘ਤੇ ਕੇਂਦਰੀ ਕੈਬਨਿਟ ਦੇ ਮੰਤਰੀਆਂ ਦੀਆਂ ਤਸਵੀਰਾਂ ਲਾਈਆਂ। ਜਿਸ ਤੋਂ ਬਾਅਦ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੀਐਮ ਮੋਦੀ ਦੇ ਪੁਤਲੇ ਨੂੰ ਅੱਗ ਦੇ ਹਵਾਲੇ ਕੀਤਾ।

ਗੁਰਦਾਸਪੁਰ ਦੇ ਪਿੰਡ ਤੁਗਲਵਾਲ ‘ਚ ਕਿਸਾਨਾਂ ਦਾ ਇਹ ਰੋਸ ਦੇਖਣ ਨੂੰ ਮਿਲਿਆ। ਵਿਰੋਧ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਅੱਜ ਦੇਸ਼ ਦਾ ਸਭ ਤੋਂ ਵੱਡਾ ਰਾਵਣ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਜਿਸ ਨੇ ਕਿਸਾਨਾਂ ਅਤੇ ਦੂਸਰੇ ਵਰਗ ਦੇ ਲੋਕਾਂ ਦਾ ਕਾਰੋਬਾਰ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਪਰ ਅਸੀਂ ਪੀਐਮ ਮੋਦੀ ਦੇ ਇਸ ਫੈਸਲਿਆਂ ਨੂੰ ਕਾਮਯਾਬ ਨਹੀਂ ਹੋਣ ਦੇਖਵਾਂਗੇ। ਬੀਜੇਪੀ ਦੇਸ਼ ‘ਚ ਜਾਤੀਵਾਦ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ।

Share this Article
Leave a comment