ਨਿਊਜ਼ ਡੈਸਕ: ਕਰਨਾਟਕ ਮੰਤਰੀ ਵੀ ਸੋਮੰਨਾ ਨੇ ਬੀਤੇ ਦਿਨੀਂ ਇੱਕ ਸਮਾਗਮ ਦੌਰਾਨ ਔਰਤ ਨੂੰ ਥੱਪੜ ਮਾਰ ਦਿੱਤਾ, ਜਿਸ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਚਾਮਰਾਜਨਗਰ ਜ਼ਿਲ੍ਹੇ ਦੇ ਮੰਤਰੀ ਸੋਮੰਨਾ ਗੁੰਡਲੁਪੇਟ ਦੇ ਹੰਗਲਾ ਪਿੰਡ ਗਏ ਸਨ ਅਤੇ ਇਕ ਜਾਇਦਾਦ ਦੇ ਦਸਤਾਵੇਜ਼ ਵੰਡ ਸਮਾਗਮ ਵਿਚ ਹਿੱਸਾ ਲੈ ਰਹੇ ਸਨ। ਵਾਇਰਲ ਵੀਡੀਓ ਵਿੱਚ ਇਕ ਔਰਤ ਮੰਤਰੀ ਨੂੰ ਜ਼ਮੀਨ ਅਲਾਟ ਕਰਨ ਲਈ ਬੇਨਤੀ ਕਰ ਰਹੀ ਸੀ ਤੇ ਪੈਰੀ ਹੱਥ ਲਗਾਉਣ ਆ ਰਹੀ ਸੀ। ਇਸ ਦੌਰਾਨ ਬੇਕਾਬੂ ਭੀੜ ਨੇ ਮਹਿਲਾ ਨੂੰ ਧੱਕਾ ਦੇ ਦਿੱਤਾ ਤੇ ਮੰਤਰੀ ਨੇ ਗੁੱਸੇ ‘ਚ ਆ ਕੇ ਉਸ ਦੇ ਥੱਪੜ ਮਾਰ ਦਿੱਤਾ।
Karnataka minister seen slapping a woman. Housing minister & senior @BJP4Karnataka leader V Somanna caught on camera slapping, on stage, a woman who was trying to voice her grievance at an event the minister was participating in on Saturday at Gundlupet. pic.twitter.com/3OuMQYqgqB
— Anusha Ravi Sood (@anusharavi10) October 23, 2022
ਔਰਤ ਜਿਵੇਂ ਹੀ ਉਨ੍ਹਾਂ ਦੇ ਪੈਰੀਂ ਹੱਥ ਲਾਉਣ ਲਈ ਝੁੱਕੀ ਮੰਤਰੀ ਨੇ ਸਾਰਿਆਂ ਦੇ ਸਾਹਮਣੇ ਔਰਤ ਨੂੰ ਥੱਪੜ ਮਾਰ ਦਿੱਤਾ। ਘਟਨਾ ਤੋਂ ਬਾਅਦ ਕੁਝ ਦੇਰ ਲਈ ਮੌਕੇ ’ਤੇ ਮੌਜੂਦ ਲੋਕਾਂ ਨੇ ਅਸਹਿਜ ਮਹਿਸੂਸ ਕੀਤਾ। ਔਰਤ ਨੇ ਦਾਅਵਾ ਕੀਤਾ ਹੈ ਕਿ ਮੰਤਰੀ ਨੇ ਉਸ ਨੂੰ ਥੱਪੜ ਨਹੀਂ ਮਾਰਿਆ ਸਗੋਂ ਉਸ ਨੂੰ ਦਿਲਾਸਾ ਦਿੱਤਾ। ਔਰਤ ਨੇ ਕਿਹਾ ਕਿ ਮੈਂ ਗਰੀਬ ਪਰਿਵਾਰ ਤੋਂ ਹਾਂ। ਮੈਂ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਤੋਂ ਜ਼ਮੀਨ ਅਲਾਟ ਕਰਨ ਦੀ ਗੁਹਾਰ ਲਾਈ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.