ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਇਕ ਬਿਆਨ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੁੰਦਾ ਦਿਖਾਈ ਦੇ ਰਿਹਾ ਹੈ । ਦਰਅਸਲ ਦੋਸ਼ ਹੈ ਕਿ ਮਨਜਿੰਦਰ ਸਿੰਘ ਸਿਰਸਾ ਵਲੋਂ ਸਿੱਖ ਸੰਸਥਾਵਾਂ ਦਾ ਸੋਨਾਂ ਸਰਕਾਰ ਨੂੰ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ । ਕੀ ਹੈ ਵਿਵਾਦ ਆਓ ਜਾਣਦੇ ਹਾਂ।
ਐਡਿਟ ਕੀਤੀ ਗਈ ਹੈ ਵੀਡੀਓ : ਸਿਰਸਾ
ਦਸ ਦੇਈਏ ਕਿ ਇਸ ਬਿਆਨ ਤੇ ਮਨਜਿੰਦਰ ਸਿੰਘ ਸਿਰਸਾ ਵਲੋਂ ਆਪਣਾ ਪਖ ਰੱਖਿਆ ਗਿਆ ਹੈ । ਸਿਰਸਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੀਡੀਓ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਕੀਤਾ ਜਾ ਰਿਹਾ ਹੈ । ਸਿਰਸਾ ਅਨੁਸਾਰ ਉਨ੍ਹਾਂ ਨੇ ਇਹ ਕਿਹਾ ਸੀ ਕਿ ਜਿਹੜੇ ਲੋਕ ਆਪਣੇ ਘਰਾਂ ਵਿੱਚ ਟਨ ਟਨ ਸੋਨਾ ਜਮਾ ਕਰੀ ਬੈਠੇ ਹਨ ਉਹ ਸਰਕਾਰ ਨੂੰ ਜਮਾਂ ਕਰਵਾਉਣ ਪਰ ਇਸ ਵੀਡੀਓ ਨੂੰ ਐਡਿਟ ਕਰਕੇ ਇਸ ਵਿਚ ਸਿਖ ਸ਼ਬਦ ਸ਼ਾਮਿਲ ਕੀਤਾ ਗਿਆ ਹੈ ।
https://www.facebook.com/129552017090277/posts/3301715936540520/
ਕੀ ਕਹਿ ਰਹੇ ਹਨ ਸੀਨੀਅਰ ਅਕਾਲੀ ਟਕਸਾਲੀ ਆਗੂ
ਇਹ ਵਿਵਾਦ ਇਸ ਕਦਰ ਗਰਮਾ ਗਿਆ ਹੈ ਕਿ ਸਿਆਸਤਦਾਨ ਵੀ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਅਕਾਲੀ ਦਲ ਟਕਸਾਲੀ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਸਿਰਸਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਦੇਸ਼ ਦੁਨੀਆ ਵਿੱਚ ਅਨੇਕਾ ਪਵਿੱਤਰ ਗੁਰਧਾਮ ਹਨ ਜਿੰਨਾ ਤੇ ਸੋਨਾ ਤੇ ਬੇਸ਼ਕੀਮਤੀ ਹੀਰੇ ਜਵਾਹਰਾਤ ਲੱਗੇ ਹੋਏ ਹਨ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰਧਾ ਤੇ ਸਤਿਕਾਰ ਹੈ ਪਰ ਬੀਤੇ ਦਿਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਿਰਸਾ ਵੱਲੋ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਧਾਰਮਿਕ ਅਦਾਰਿਆ ਵੱਲੋ ਸੋਨਾ ਜਮਾ ਕਰਵਾਉਣ ਦੀ ਅਪੀਲ ਕੀਤੀ ਗਈ ਉਹ ਬਹੁਤ ਵੱਡੀ ਸਾਜਿਸ਼ ਅਤੇ ਫਿਰਕਾਪ੍ਰਸਤ ਸੋਚ ਦਾ ਹਿੱਸਾ ਹੈ।
ਪੀਰ ਮੁਹੰਮਦ ਨੇ ਕਿਹਾ ਕਿ ਅੱਜ ਤੋ ਤਕਰੀਬਨ 39 ਸਾਲ ਪਹਿਲਾ ਸੀਨੀਅਰ ਅਕਾਲੀ ਨੇਤਾ ਸਵਰਗਵਾਸੀ ਭਰਪੂਰ ਸਿੰਘ ਬਲਬੀਰ ਨੇ ਇਹ ਖਦਸ਼ਾ ਪ੍ਰਗਟਾਇਆ ਸੀ ਕਿ ਸਮੇ ਦੇ ਹਾਕਮਾ ਦੀ ਨਿਗਾਹ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਪਰ ਲੱਗੇ ਸੋਨੇ ਤੇ ਵੀ ਜਾਵੇਗੀ ਉਸ ਖਦਸ਼ੇ ਨੂੰ ਸਿਰਸਾ ਨੇ ਸਹੀ ਸਾਬਤ ਕਰ ਦਿੱਤਾ ਹੈ। ਪੀਰ ਮੁਹੰਮਦ ਨੇ ਕਿਹਾ ਕਿ ਹੁਣ ਭਾਵੇ ਸਿਰਸਾ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਹੈ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਹੈ ਕਿ ਉਹ ਬਿਨਾ ਕਿਸੇ ਦੇਰੀ ਦੇ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਸਪੱਸ਼ਟੀਕਰਨ ਮੰਗਣ ਕਿਉਕਿ ਇਸ ਨੇ ਬੇਹੱਦ ਸ਼ਰਮਨਾਕ ਬਿਆਨ ਦੇਕੇ ਜਿਥੇ ਇਤਿਹਾਸਕ ਗਲਤੀ ਕੀਤੀ ਹੈ ਉਥੇ ਸਿੱਖ ਜਗਤ ਦੀਆ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ।