ਨਿਊਜ਼ ਡੈਸਕ : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਐਲਬਮ ਦਾ ਅੱਜ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਨਾਲ ਕਰਨ ਔਜਲਾ ਨੇ ਐਲਬਮ ਦੇ ਗੀਤਾਂ ਦੀ ਲਿਸਟ ਜਾਰੀ ਕੀਤੀ ਹੈ।
ਪੋਸਟਰ ਮੁਤਾਬਕ ਐਲਬਮ ’ਚ ਕੁੱਲ 12 ਟਰੈਕ ਹੋਣਗੇ। ਇਸ ਤੋਂ ਇਲਾਵਾ ਔਜਲਾ ਨੇ ਐਲਾਨ ਕੀਤਾ ਹੈ ਕਿ ਐਲਬਮ ਦਾ ਪਹਿਲਾ ਗਾਣਾ 8 ਜੁਲਾਈ ਨੂੰ ਰਿਲੀਜ਼ ਹੋਵੇਗਾ। ਦੱਸ ਦੇਈਏ ਕਿ ਐਲਬਮ ’ਚੋਂ ਪਹਿਲਾ ਗੀਤ ਫੈਨਜ਼ ਲਈ ਸਰਪਰਾਈਜ਼ ਹੋਵੇਗਾ ਕਿਉਂਕਿ ਕਰਨ ਨੇ ਖੁਦ ਖ਼ੁਲਾਸਾ ਕੀਤਾ ਹੈ ਕਿ ਐਲਬਮ ਦਾ ਕੋਈ ਵੀ ਗਾਣਾ ਰਿਲੀਜ਼ ਹੋ ਸਕਦਾ ਹੈ।
ਕਰਨ ਔਜਲਾ ਨੇ ਐਲਬਮ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ‘ਬਹੁਤ ਪਿਆਰ ਨਾਲ ਬਣਾਇਆ ਕੱਲਾ- ਕੱਲਾ ਗੀਤ, ਕਿਸੇ ਦੇ ਖ਼ਿਲਾਫ਼ ਜਾਂ ਕਿਸੇ ਦੇ ਮੁਕਾਬਲੇ ’ਚ ਨਹੀਂ ਲਿਖਿਆ ਕੋਈ ਵੀ ਗੀਤ ਤੇ ਨਾਂ ਹੀ ਕਦੇ ਲਿਖਦਾ। ਮੇਰੀ ਆਪਣੀ ਵੱਖਰੀ ਲੀਗ ਹੈ। ਬਾਕੀ ਸਭ ਤੁਹਾਡੇ ਹੱਥ ਤੇ ਉਸ ਮਾਲਕ ਦੇ।
View this post on Instagram