ਕਪਿਲ ਸ਼ਰਮਾ ਹੁਣ ਇਸ ਦਿੱਗਜ ਬਾਲੀਵੁੱਡ ਅਦਾਕਾਰਾ ਨਾਲ ਸਕ੍ਰੀਨ ਸ਼ੇਅਰ ਕਰਦੇ ਆਉਣਗੇ ਨਜ਼ਰ

TeamGlobalPunjab
2 Min Read

ਨਿਊਜ਼ ਡੈਸਕ: ਆਪਣੀ ਕਾਮਿਕ ਟਾਈਮਿੰਗ ਨਾਲ ਲੱਖਾਂ ਦਿਲਾਂ ‘ਤੇ ਕਬਜ਼ਾ ਕਰਨ ਵਾਲੇ ਕਪਿਲ ਸ਼ਰਮਾ ਦੇ ਹੱਥਾਂ ‘ਚ ਇਕ ਵੱਡਾ ਪ੍ਰੋਜੈਕਟ ਆ ਗਿਆ ਹੈ। ਕਪਿਲ ਸ਼ਰਮਾ ਹੁਣ ਇਸ ਦਿੱਗਜ ਬਾਲੀਵੁੱਡ ਅਦਾਕਾਰਾ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਸਾਹਮਣੇ ਆਈ ਪੋਸਟ ਤੋਂ ਇਹ ਗੱਲ ਸਾਹਮਣੇ ਆਈ ਹੈ।

‘ਕਪਿਲ ਸ਼ਰਮਾ ਐਕਟਿੰਗ ‘ਚ ਦੁਬਾਰਾ ਐਂਟਰੀ ਕਰਨ ਵਾਲੇ ਹਨ। ਨੰਦਿਤਾ ਦਾਸ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫਿਲਮ ‘ਚ ਕਪਿਲ ਸ਼ਰਮਾ ਫੂਡ ਡਿਲੀਵਰੀ ਰਾਈਡਰ ਦੀ ਭੂਮਿਕਾ ਨਿਭਾਉਣਗੇ। ਇਸ ਫਿਲਮ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ। ਪਰ ਇਹ ਤੈਅ ਹੈ ਕਿ ਸ਼ਹਾਨਾ ਗੋਸਵਾਮੀ ਇਸ ਫਿਲਮ ‘ਚ ਕਪਿਲ ਸ਼ਰਮਾ ਦੀ ਪਤਨੀ ਦਾ ਕਿਰਦਾਰ ਨਿਭਾਏਗੀ।

ਕਪਿਲ ਸ਼ਰਮਾ ਇਸ ਤੋਂ ਪਹਿਲਾਂ ਦੋ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਪਹਿਲੀ ਫਿਲਮ ਦਾ ਨਾਂ ‘ਕਿਸ ਕਿਸ ਕੋ ਪਿਆਰ ਕਰੂੰ’ ਅਤੇ ਦੂਜੀ ਫਿਲਮ ਦਾ ਨਾਂ ‘ਫਿਰੰਗੀ’ ਹੈ। ਇਨ੍ਹਾਂ ਦੋਵਾਂ ਫਿਲਮਾਂ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਪਰ ਦੋਵੇਂ ਫਿਲਮਾਂ ਬਾਕਸ ਆਫਿਸ ‘ਤੇ ਕੁਝ ਕਮਾਲ ਨਾ ਕਰ ਸੱਕੀਆਂ। ਇਸ ਤੋਂ ਬਾਅਦ ਕਪਿਲ ਕਿਸੇ ਫਿਲਮ ‘ਚ ਨਜ਼ਰ ਨਹੀਂ ਆਏ। ਅਜਿਹੇ ‘ਚ ਕਪਿਲ ਦੇ ਪ੍ਰਸ਼ੰਸਕਾਂ ਲਈ ਇਹ ਖਬਰ ਕਿਸੇ ਵੱਡੀ ਖਬਰ ਤੋਂ ਘੱਟ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment