ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਚਰਚਾ ‘ਚ ਹੈ। ਦਸੰਬਰ 2018 ‘ਚ ਬਚਪਨ ਦੀ ਦੋਸਤ ਗਿੰਨੀ ਚਤਰਥ ਨਾਲ ਵਿਆਹ ਕਰਨ ਵਾਲੇ ਕਪਿਲ ਸ਼ਰਮਾ ਦੇ ਘਰ ਛੇਤੀ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਇਨ੍ਹਾਂ ਪ੍ਰੈਗਨੈਂਸੀ ਦੀਆਂ ਖਬਰਾਂ ਚਲਦੇ ਹੁਣ ਕਪਿਲ ਸ਼ਰਮਾ ਨੇ ਪਤਨੀ ਗਿੰਨੀ ਚਤਰਥ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਚ ਕਪਿਲ ਤੇ ਗਿੰਨੀ ਬਾਲੀਵੁੱਡ ਐਕਟਰ ਧਰਮਿੰਦਰ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਗਿੰਨੀ ਚਤਰਥ ਤਸਵੀਰ ਚ ਪੀਲੇ ਰੰਗ ਦੀ ਡਰੈੱਸ ਚ ਦਿਖ ਰਹੀ ਹੈ। ਇਸ ਡਰੈੱਸ ‘ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਕਪਿਲ ਸ਼ਰਮਾ ਨੇ ਤਸਵੀਰ ਪੋਸਟ ਕਰਦਿਆਂ ਲਿਖਿਆ, ਦੋਵਾਂ ਨੂੰ ਪਿਆਰ।
https://www.instagram.com/p/ByIEPCRARQe/
ਉਂਝ ਪ੍ਰੈਗਨੈਂਸੀ ਦੀਆਂ ਖਬਰਾਂ ‘ਤੇ ਹੁਣ ਤਕ ਕਪਿਲ ਵਲੋਂ ਕੋਈ ਬਿਆਨ ਨਹੀਂ ਆਇਆ ਹੈ ਪਰ ਮੁੰਬਈ ਮਿਰਰ ਨੇ ਆਪਣੀ ਰਿਪੋਰਟ ‘ਚ ਇਸ ਖਬਰ ਦੀ ਪੁਸ਼ਟੀ ਕੀਤੀ ਸੀ। ਮਿਰਰ ਨੂੰ ਇਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਕਪਿਲ ਤੇ ਗਿੰਨੀ ਦੇ ਪਰਿਵਾਰ ਵਾਲਿਆਂ ਨੂੰ ਇਸ ਖੁਸ਼ਖਬਰੀ ਬਾਰੇ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਹੈ। ਤਾਜ਼ਾ ਮਿਲੀਆਂ ਖਬਰਾਂ ਦੇ ਮੁਤਾਬਕ ਕਪਿਲ ਦੀ ਪਤਨੀ ਗਿੰਨੀ ਪ੍ਰੈਗਨੈਂਟ ਹੈ ਤੇ ਉਹ ਦਸੰਬਰ ‘ਚ ਬੱਚੇ ਨੂੰ ਜਨਮ ਦੇਵੇਗੀ।
https://www.instagram.com/p/Bu4ObAJHdVF/