ਜਦੋਂ 8 ਪੈੱਗ ਲਗਾ ਕੇ ਕਪਿਲ ਸ਼ਰਮਾ ਨੇ ਕੀਤੇ ਸੀ ਮੋਦੀ ਨੂੰ ਟਵੀਟ, ਜ਼ੁਬਾਨੀ ਦੱਸੀ ਸਾਰੀ ਕਹਾਣੀ

TeamGlobalPunjab
2 Min Read

ਨਿਊਜ਼ ਡੈਸਕ: ਕਪਿਲ ਸ਼ਰਮਾ ਦਾ ਸਟੈਂਡ ਅੱਪ ਕਾਮੇਡੀ ਸ਼ੋਅ ‘I’m Not Done Yet’ ਨੈੱਟਫਲਿਕਸ ‘ਤੇ ਰਿਲੀਜ਼ ਹੋ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਨੇ ਖ਼ੁਦ ਨਾਲ ਜੁੜੇ ਵਿਵਾਦਾਂ, ਆਪਣੇ ਡਿਪਰੈਸ਼ਨ ਅਤੇ ਨਰਿੰਦਰ ਮੋਦੀ ਨੂੰ ਕੀਤੇ ਟਵੀਟ ਦੀ ਵੀ ਗੱਲ ਕੀਤੀ।

ਕਪਿਲ ਸ਼ਰਮਾ ਨੇ ਸ਼ੋਅ ਰਿਲੀਜ਼ ਹੋਣ ਤੋਂ ਪਹਿਲਾਂ ਇਕ ਪ੍ਰੋਮੋ ਸ਼ੇਅਰ ਕੀਤਾ ਸੀ ਜਿਸ ‘ਚ ਉਹ ਕਹਿ ਰਹੇ ਸਨ, ‘ਸਾਡੇ ਵਰਗੇ ਲੋਕ 8 ਪੈੱਗ ਲਾ ਕੇ ਜੋ ਸ਼ੋਅ ਚਲਾ ਰਹੇ ਹੁੰਦੇ ਹਨ ਉਸ ਨੂੰ ਵੀ ਬੰਦ ਕਰਵਾ ਕੇ ਬੈਠ ਜਾਂਦੇ ਹਨ।’ ਕਪਿਲ ਨੇ ਸ਼ੋਅ ਵਿਚ ਉਸ ਘਟਨਾ ਦਾ ਜ਼ਿਕਰ ਕੀਤਾ, ਜਿਸ ਵਿਚ ਉਨ੍ਹਾਂ ਨੇ ਡਰਿੰਕ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰ ਦਿੱਤੇ ਸਨ ਇਸ ਤੋਂ ਬਾਅਦ ਉਹ ਵਿਵਾਦਾਂ ‘ਚ ਆ ਗਏ ਸਨ।

ਕਪਿਲ ਸ਼ਰਮਾ ਨੇ ਸ਼ੋਅ ਦੌਰਾਨ ਕਿਹਾ ਕਿ ਇਕ ਜਾਂ ਦੋ ਪੈੱਗ ਲਗਾ ਕੇ ਉਹ ਟਵੀਟਰ ‘ਤੇ ਹਾਈ ਪ੍ਰੋਫਾਈਲ ਲੋਕਾਂ ਨਾਲ ਲੜਾਈ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ, ‘ਕੁਝ ਲੋਕ ਇਕੱਲਾਪਣ ਮਹਿਸੂਸ ਕਰਦੇ ਹਨ, ਖ਼ਾਸਕਰ ਮੇਰੇ ਵਰਗੇ ਵਿਅਕਤੀ ਜਿਸ ਦਾ ਵਿਆਹ ਨਾਂ ਹੋਇਆ ਹੋਵੇ। ਫਿਰ ਉਹ ਮਨ ਕੀ ਬਾਤ ਕਿਸ ਨਾਲ ਕਰੇ? ਜਿਸ ਤੋਂ ਬਾਅਦ ਮੈਂ ਟਵਿੱਟਰ ‘ਤੇ ਚਲਾ ਜਾਂਦਾ ਸੀ।’

 

- Advertisement -
View this post on Instagram

 

A post shared by Kapil Sharma (@kapilsharma)

ਕਪਿਲ ਨੇ ਦੱਸਿਆ ਕਿ ਜਦੋਂ ਨਸ਼ੇ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਟਵੀਟ ਕੀਤਾ ਤਾਂ ਉਨ੍ਹਾਂ ਦੀਆਂ ਰਾਤਾਂ ਦੀ ਨੀਂਦ ਉੱਡ ਗਈ। ਉਨ੍ਹਾਂ ਕਿਹਾ ਕਿ, ‘ਪੀਐੱਮ ਦੇ ਨੇ ਜੋ ਮੈਨੂੰ ਪ੍ਰਸ਼ਾਦ ਦਿੱਤਾ ਹੈ, ਜੋ ਗਾਲ੍ਹਾਂ ਕੱਢੀਆਂ, ਮੈਂ ਤੁਹਾਨੂੰ ਦੱਸ ਨਹੀਂ ਸਕਦਾ।’

ਦੱਸਣਯੋਗ ਹੈ ਕਿ 2016 ‘ਚ ਕਪਿਲ ਸ਼ਰਮਾ ਨੇ ਦੇਰ ਰਾਤ ਇੱਕ ਟਵੀਟ ਕੀਤਾ ਸੀ ਜਿਸ ‘ਚ ਉਨ੍ਹਾਂ ਨੇ ਲਿਖਿਆ, ‘ਮੈਂ ਬੀਤੇ ਪੰਜ ਸਾਲ ਤੋਂ 15 ਕਰੋੜ ਇਨਕਮ ਟੈਕਸ ਦੇ ਰਿਹਾ ਹਾਂ ਤੇ ਮੈਨੂੰ ਆਪਣਾ ਦਫ਼ਤਰ ਬਣਵਾਉਣ ਲਈ ਬੀਐਮਸੀ ਨੂੰ 5 ਲੱਖ ਰਿਸ਼ਵਤ ਦੇਣੀ ਪੈ ਰਹੀ ਹੈ। ਇਹ ਨੇ ਤੁਹਾਡੇ ਅੱਛੇ ਦਿਨ ?

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment