‘ਦ ਕਪਿਲ ਸ਼ਰਮਾਂ ਸ਼ੋਅ ‘ਚ’ ਕਪਿਲ ਨੇ ਪੁੱਛਿਆ ਕੁਮਾਰ ਵਿਸ਼ਵਾਸ ਨੂੰ ਅਜਿਹਾ ਸਵਾਲ ਕਿ ਚਾਰੇ ਪਾਸੇ ਜਵਾਬ ਸੁਣ ਕੇ ਛਿੜ ਗਿਆ ਹਾਸਾ

TeamGlobalPunjab
2 Min Read

ਪ੍ਰਸਿੱਧ ਹਿੰਦੀ ਸ਼ੋਅ ‘ਦ ਕਪਿਲ ਸ਼ਰਮਾਂ ਸ਼ੋਅ’ ਅੰਦਰ ਹਰ ਦਿਨ ਕੋਈ ਨਾ ਕੋਈ ਵੱਡੀ ਸਖ਼ਸ਼ੀਅਤ ਆਉਂਦੀ ਹੀ ਰਹਿੰਦੀ ਹੈ। ਇਸੇ ਸਿਲਸਿਲੇ ਦੇ ਚਲਦਿਆਂ ਜਲਦ ਆਉਣ ਵਾਲੇ ਸ਼ੋਅ ਅੰਦਰ ਕਵੀ ਕੁਮਾਰ ਵਿਸ਼ਵਾਸ, ਪੰਕਜ ਤ੍ਰਿਪਾਠੀ ਅਤੇ ਮਨੋਜ ਬਾਜਪੇਈ ਪਹੁੰਚਣ ਵਾਲੇ ਹਨ ਜਿਨ੍ਹਾਂ ਨਾਲ ਮਿਲ ਕੇ ਕਪਿਲ ਸ਼ਰਮਾਂ ਦਰਸ਼ਨਾਂ ਨੂੰ ਖੂਬ ਹਸਾਉਣਗੇ। ਫਿਲਹਾਲ ਇਸ ਸ਼ੋਅ ਦਾ ਪ੍ਰੋਮੋ ਪਰਦੇ ‘ਤੇ ਆ ਗਿਆ ਹੈ। ਇਸ ਪ੍ਰੋਮੋਂ ‘ਚ ਦਿਖਾਈ ਦਿੰਦਾ ਹੈ ਕਿ ਕਪਿਲ ਸ਼ਰਮਾਂ ਮਜ਼ਾਕ ਕਰਦਿਆਂ ਕਰਦਿਆਂ ਕੁਮਾਰ ਵਿਸ਼ਵਾਸ ਨੂੰ ਇੱਕ ਮਜੇਦਾਰ ਸਵਾਲ ਪੁੱਛ ਲੈਂਦੇ ਹਨ। ਦੱਸਣਯੋਗ ਹੈ ਕਿ ਕੁਮਾਰ ਵਿਸ਼ਵਾਸ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਹੈ। ਇਸ ਨੂੰ ਲੈ ਕੇ ਕਪਿਲ ਸ਼ਰਮਾਂ ਨੇ ਕੁਮਾਰ ਨੂੰ ਸਵਾਲ ਪੁੱਛ ਲਿਆ ਕਿ ਜਦੋਂ ਉਹ ਸ਼ੋਅ ਅੰਦਰ ਪਹਿਲਾਂ ਆਏ ਸਨ ਤਾਂ ਉਹ ‘ਆਪ’ ਸਨ ਪਰ ਹੁਣ ਉਹ ‘ਆਪ’ ਤੋਂ ਹਮ ਕਿਵੇਂ ਹੋ ਗਏ। ਇਸ ਤੋਂ ਬਾਅਦ ਕਪਿਲ ਕਹਿੰਦੇ ਹਨ ਕਿ ਉਨ੍ਹਾਂ ਦਾ ਮਤਲਬ ਹੈ ਕਿ ਕੀ ਤੁਹਾਨੂੰ ਰਾਜਨੀਤੀ ਰਾਸ ਨਹੀਂ ਆਈ।

https://www.instagram.com/p/B2ixedelAKV/?utm_source=ig_embed&utm_campaign=loading

ਕਪਿਲ ਸ਼ਰਮਾਂ ਵੱਲੋਂ ਪੁੱਛੇ ਗਏ ਸਵਾਲ ਦਾ ਵੀ ਕੁਮਾਰ ਨੇ ਤੁਰੰਤ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਤੇ ਅਜਿਹਾ ਕੇਵਲ ਹਾਲੀਬੁੱਡ ਫਿਲਮਾਂ ‘ਚ ਹੀ ਹੁੰਦਾ ਹੈ ਕਿ ਝਾੜੂ ਲਾ ਕੇ ਆਦਮੀ ਉਡਦਾ ਹੈ। ਕੁਮਾਰ ਵੱਲੋਂ ਦਿੱਤੇ ਗਏ ਇਸ ਜਵਾਬ ਨੂੰ ਸੁਣਦਿਆਂ ਹੀ ਦਰਸ਼ਕ ਤੁਰੰਤ ਹੱਸਣ ਲੱਗੇ। ਸ਼ੋਅ ਦੇ ਪ੍ਰੋਮੋਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

https://www.instagram.com/p/B2g6zZRFw70/?utm_source=ig_embed&utm_campaign=embed_video_watch_again

- Advertisement -

Share this Article
Leave a comment