ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲਗਾਤਾਰ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀ ਆ ਰਹੀ ਹੈ। ਇਸੇ ਤਹਿਤ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਆਪਣੇ ਆਪ ਨੂੰ ਬਾਲੀਵੁੱਡ ਦੀ ਤਾਰਣਹਾਰ ਦੱਸਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਰਨ ਜੌਹਰ ਅਤੇ ਆਦਿੱਤਿਆ ਚੋਪੜਾ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਲੋਕ ਛੁਪੇ ਹੋਏ ਠੇਕੇਦਾਰ ਹਨ। ਕੰਗਨਾ ਰਣੌਤ ਆਪਣੇ ਬੇਬਾਕ ਬਿਆਨਾਂ ਦੇ ਨਾਲ ਜਾਣੀ ਜਾਂਦੀ ਹੈ। ਉਹ ਅਕਸਰ ਕਰਨ ਜੌਹਰ, ਅਦਿੱਤਿਆ ਚੋਪੜਾ ਤੇ ਮਹੇਸ਼ ਭੱਟ ਵਰਗੇ ਡਾਇਰੈਕਟਰਾਂ ‘ਤੇ ਨਿਸ਼ਾਨਾ ਸਾਧ ਰਹੀ ਹੈ।
ਇਸ ਤੋਂ ਇਲਾਵਾ ਕੰਗਨਾ ਰਨੌਤ ਦੀ ਇੱਕ ਫ਼ਿਲਮ ਥਲੈਵੀ ਵੀ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ 23 ਅਪ੍ਰੈਲ ਨੂੰ ਸਿਨਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ। ਦਰਅਸਲ ਕੋਰੋਨਾ ਮਹਾਂਮਾਰੀ ਦੇ ਚਲਦੇ ਹੋਏ ਕਈ ਫ਼ਿਲਮਾਂ ਦੀ ਰਿਲੀਜ਼ ਟਾਲ ਦਿੱਤੀ ਗਈ ਸੀ। ਹਾਲਾਂਕਿ ਥਲੈਵੀ ਦੀ ਰਿਲੀਜ਼ ਡੇਟ ਨੂੰ ਨਹੀਂ ਬਦਲਿਆ ਗਿਆ। ਹੁਣ ਕੰਗਨਾ ਰਨੌਤ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨ ਜੌਹਰ ਅਤੇ ਆਦਿੱਤਿਆ ਚੋਪੜਾ ‘ਤੇ ਨਿਸ਼ਾਨਾ ਸਾਧਿਆ ਅਤੇ ਨਾਲ ਹੀ ਆਪਣੇ ਆਪ ਨੂੰ ਬਾਲੀਵੁੱਡ ਦੀ ਤਾਰਣਹਾਰ ਦੱਸਿਆ।