ਕੰਗਨਾ ਰਣੌਤ ਦੇ ਟਵਿੱਟਰ ਅਕਾਊਂਟ ‘ਤੇ ਲੱਗਿਆ ਤਾਲਾ, ਲਗਾਤਾਰ ਕਰ ਰਹੀ ਸੀ ਵਿਵਾਦਤ ਟਵੀਟ

TeamGlobalPunjab
2 Min Read

ਨਿਊਜ਼ ਡੈਸਕ: ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਮੰਗਲਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬੰਗਾਲ ਚੋਣ ਨਤੀਜਿਆਂ ‘ਚ ਮਮਤਾ ਬੈਨਰਜੀ ‘ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਕੰਗਨਾ ਦੇ ਟਵਿੱਟਰ ਅਕਾਊਂਟ ਤੇ ਤਾਲਾ ਲਗਾ ਦਿੱਤਾ ਗਿਆ ਹੈ। ਕੰਗਨਾ ਨੇ ਟਵੀਟ ਕਰਕੇ ਮਮਤਾ ਬੈਨਰਜੀ ਲਈ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਇਸ ਤੋਂ ਬਾਅਦ ਹੀ ਯੂਜ਼ਰ ਕੰਗਨਾ ਦੀ ਆਲੋਚਨਾ ਕਰ ਰਹੇ ਸਨ।

ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਪਾਰਟੀ ਦੀ ਜਿੱਤ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਸਨ। ਆਪਣੀ ਪੋਸਟ ‘ਚ ਉਸ ਨੇ ਬੰਗਾਲ ਹਿੰਸਾ ਨੂੰ ਲੈ ਕੇ ਟੀਐਮਸੀ ‘ਤੇ ਗੰਭੀਰ ਦੋਸ਼ ਲਗਾਏ ਸਨ।

ਇਸ ਤੋਂ ਪਹਿਲਾਂ ਕੰਗਨਾ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ- ਮੈਂ ਗਲਤ ਸੀ, ਉਹ ਰਾਵਣ ਨਹੀਂ ਹੈ। ਉਹ ਸਰਬੋਤਮ ਰਾਜਾ ਸੀ, ਦੁਨੀਆਂ ‘ਚ ਸਭ ਤੋਂ ਚੰਗਾ ਦੇਸ਼ ਬਣਾਇਆ, ਇੱਕ ਮਹਾਨ ਪ੍ਰਬੰਧਕ ਸੀ, ਵਿਦਵਾਨ ਸੀ ਅਤੇ ਇੱਕ ਵੀਣਾ ਵਜਾਉਣ ਵਾਲਾ ਅਤੇ ਆਪਣੀ ਪਰਜਾ ਦਾ ਰਾਜਾ ਸੀ, ਇਹ ਤਾਂ ਇੱਕ ਲਹੂ-ਪਿਆਸੀ ਰਾਕਸ਼ੀ ‘ਤਾੜਕਾ’ ਹੈ।

- Advertisement -

I was wrong she is not Ravana he was the best king built richest country in the world great administrator,scholar and Veena player absolutely competent n kind to his subject,she’s blood thirsty demon Tadka, who all voted for her the blood is on your hands as well #BengalViolence

— Kangana Ranaut (@KanganaTeam) May 4, 2021

Share this Article
Leave a comment