ਚੰਡੀਗੜ੍ਹ : ਭਾਜਪਾ ਐਮ ਪੀ ਕੰਗਣਾ ਰਣੌਤ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਇਹ ਮੁਲਕ ਕਦੇ ਵੀ ਜ਼ਬਰ ਜਨਾਹ ਨੂੰ ਮਾਮੂਲੀ ਦੱਸਣ ਹਟਣ ਨਹੀਂ ਵਾਲਾ। ਕੰਗਨਾ ਨੇ ਇਕ ਟਵੀਟ ਆਪਣੇ ਐਕਸ ਅਕਾਊਂਟ ‘ਤੇ ਕੀਤਾ ਹੈ।
ਜਿਸ ‘ਚ ਉਸ ਨੇ ਲਿਖਿਆ ਹੈ ਕਿ ਅਜਿਹਾ ਲਗਦਾ ਹੈ ਕਿ ਇਹ ਦੇਸ਼ ਕਦੇ ਵੀ ਬਲਾਤਕਾਰ ਨੂੰ ਮਾਮੂਲੀ ਬਣਾਉਣਾ ਬੰਦ ਨਹੀਂ ਕਰੇਗਾ। ਅੱਜ ਇਸ ਸੀਨੀਅਰ ਸਿਆਸਤਦਾਨ ਨੇ ਬਲਾਤਕਾਰ ਦੀ ਤੁਲਨਾ ਸਾਈਕਲ ਦੀ ਸਵਾਰੀ ਨਾਲ ਕੀਤੀ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਜ਼ਾਕ ਲਈ ਔਰਤਾਂ ਵਿਰੁੱਧ ਬਲਾਤਕਾਰ ਅਤੇ ਹਿੰਸਾ ਇਸ ਮਰਦ-ਪ੍ਰਧਾਨ ਰਾਸ਼ਟਰ ਦੀ ਮਾਨਸਿਕਤਾ ਵਿੱਚ ਇੰਨੀ ਡੂੰਘਾਈ ਨਾਲ ਜੜ੍ਹੀ ਹੋਈ ਹੈ ਕਿ ਇਸ ਦੀ ਵਰਤੋਂ ਔਰਤਾਂ ਨੂੰ ਛੇੜਨ ਜਾਂ ਮਜ਼ਾਕ ਉਡਾਉਣ ਲਈ ਕੀਤੀ ਜਾਂਦੀ ਹੈ, ਭਾਵੇਂ ਉਹ ਉੱਚ ਪੱਧਰੀ ਫਿਲਮ ਨਿਰਮਾਤਾ ਕਿਉਂ ਨਾ ਹੋਵੇ?
ਦੱਸ ਦਈਏ ਕਿ ਕੰਗਨਾ ਦੇ ਕਿਸਾਨਾਂ ‘ਤੇ ਦਿੱਤੇ ਬਿਆਨ ਬਾਰੇ ਜਦੋਂ ਸਿਮਰਨਜੀਤ ਸਿੰਘ ਮਾਨ ਕੋਲੋ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ‘ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਤੁਸੀਂ ਕੰਗਨਾ ਨੂੰ ਰੇਪ ਬਾਰੇ ਪੁੱਛੋ ਕਿਵੇਂ ਹੁੰਦਾ ਹੈ,ਉਨ੍ਹਾਂ ਨੂੰ ਕਾਫੀ ਤਜ਼ਰਬਾ ਹੈ, ਜਿਵੇਂ ਕੋਈ ਸਾਈਕਲ ਚਲਾਉਂਦਾ ਹੈ ਤਾਂ ਉਸੇ ਉਨ੍ਹਾਂ ਨੂੰ ਪਤਾ ਹੈ ਕਿਵੇਂ ਚਲਾਉਣੀ ਹੈ ਇਸੇ ਤਰ੍ਹਾਂ ਉਨ੍ਹਾਂ ਨੂੰ ਰੇਪ ਦਾ ਤਜ਼ੁਰਬਾ ਹੈ ਕਿਵੇਂ ਹੁੰਦਾ ਹੈ’।
ਸਿਮਰਨਜੀਤ ਸਿੰਘ ਮਾਨ ਵੱਲੋਂ ਕੰਗਨਾ ਰਣੌਤ’ਤੇ ਕੀਤੀ ਗਈ ਟਿੱਪਣੀ ਨੂੰ ਲੈਕੇ ਹਰਿਆਣਾ ਮਹਿਲਾ ਕਮਿਸ਼ਨ ਐਕਟਿਵ ਹੋ ਗਿਆ ਹੈ। ਕਮਿਸ਼ਨ ਨੇ 5 ਦਿਨਾਂ ਦੇ ਅੰਦਰ ਮਾਨ ਨੂੰ ਜਨਤਕ ਮੁਆਫ਼ੀ ਮੰਗਣ ਅਤੇ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ।
ਸਿਮਰਨਜੀਤ ਸਿੰਘ ਮਾਨ ਨੂੰ ਭੇਜੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ‘ਹਰਿਆਣਾ ਸੂਬਾ ਮਹਿਲਾ ਕਮਿਸ਼ਨ ਦੇ ਹੁਕਮਾਂ ਦੇ ਮੁਤਾਬਿਕ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਵੱਖ-ਵੱਖ ਨਿਊਜ਼ ਚੈਨਲ ‘ਤੇ ਚੱਲੀਆਂ ਖਬਰਾਂ ਦਾ ਨੋਟਿਸ ਲੈਂਦੇ ਹੋਏ ਇੱਕ ਮਹਿਲਾ ਦੇ ਅਕਸ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਤੁਹਾਨੂੰ ਹੁਕਮ ਦਿੱਤੇ ਜਾਂਦੇ ਹਨ ਕਿ ਤੁਸੀਂ 5 ਦਿਨਾਂ ਦੇ ਅੰਦਰ ਜਨਤਕ ਮੁਆਫੀ ਮੰਗੋ ਅਤੇ ਕਮਿਸ਼ਨ ਨੂੰ ਸਪੱਸ਼ਟੀਕਰਨ ਦਿਉ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।