ਕੰਗਨਾ ਰਣੌਤ ਨੂੰ ਸਦਮਾ, ਪਰਿਵਾਰਕ ਮੈਂਬਰ ਦਾ ਹੋਇਆ ਦੇਹਾਂਤ

TeamGlobalPunjab
2 Min Read

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਦਾਦਾ ਦਾ ਦਿਹਾਂਤ ਹੋ ਗਿਆ। ਕੰਗਨਾ ਨੇ ਟਵਿੱਟਰ ‘ਤੇ ਭਾਵੁਕ ਪੋਸਟ ਲਿਖਦਿਆਂ ਦੱਸਿਆ , ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਦਾਦਾ ਜੀ ਦਾ ਦੇਹਾਂਤ ਹੋ ਚੁੱਕਿਆ ਸੀ।

ਟਵੀਟ ਵਿੱਚ ਕੰਗਨਾ ਨੇ ਲਿਖਿਆ- ਅੱਜ ਸ਼ਾਮ ਮੈਂ ਆਪਣੇ ਮਾਪਿਆਂ ਦੇ ਘਰ ਗਈ, ਕਿਉਂਕਿ ਮੇਰੇ ਦਾਦਾ ਬ੍ਰਹਮਾ ਚੰਦ ਰਣੌਤ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਨਹੀਂ ਸਨ। ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਹ ਸਾਨੂੰ ਛੱਡ ਕੇ ਜਾ ਚੁੱਕੇ ਸਨ ਅਤੇ ਉਹ 90 ਸਾਲਾਂ ਦੇ ਸਨ। ਉਹ ਬਹੁਤ ਮਜ਼ਾਕੀਆ ਸੁਭਾਅ ਦੇ ਸਨ ਅਤੇ ਅਸੀਂ ਸਾਰੇ ਉਹਨਾਂ ਨੂੰ ਡੈਡੀ ਕਹਿੰਦੇ ਸਾਂ। ਓਮ ਸ਼ਾਂਤੀ

ਕੁਝ ਸਮੇਂ ਪਹਿਲਾਂ ਕੰਗਨਾ ਦੇ ਭਰਾ ਅਕਸ਼ਤ ਦਾ ਵਿਆਹ ਉਦੈਪੁਰ ਵਿੱਚ ਹੋਇਆ ਸੀ। ਕੰਗਨਾ ਨੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਸਨ , ਜਿਸ’ ਚ ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਕੰਗਨਾ ਅਕਸਰ ਟਵਿੱਟਰ ‘ਤੇ ਆਪਣੀ ਪੋਸਟ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਕੰਗਨਾ ਨੇ ਕਿਸਾਨ ਅੰਦੋਲਨ ਸੰਬੰਧੀ ਵਿਵਾਦਪੂਰਨ ਟਵੀਟ ਵੀ ਕੀਤੇ ਸਨ ਜਿਸ ਦਾ ਕਾਫੀ ਵਿਰੋਧ ਹੋਇਆ।

Share This Article
Leave a Comment