ਚੰਡੀਗੜ੍ਹ: CISF ਦੀ ਕੁਲਵਿੰਦਰ ਕੌਰ ‘ਤੇ ਸ਼ਾਮ 3:40 ਵਜੇ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਨੂੰ ਥੱਪੜ ਮਾਰਨ ਦਾ ਦੋਸ਼ ਹੈ। ਜਦੋਂ ਕੰਗਨਾ ਚੰਡੀਗੜ੍ਹ ਤੋਂ ਵਾਪਸ ਦਿੱਲੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਾਂਸਟੇਬਲ ਕੰਗਨਾ ਦੇ ਕਿਸਾਨਾਂ ‘ਤੇ ਦਿੱਤੇ ਬਿਆਨ ਤੋਂ ਨਾਰਾਜ਼ ਸੀ।
ਸੂਤਰਾਂ ਮੁਤਾਬਕ ਜਦੋਂ ਕੰਗਨਾ ਰਣੌਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਚੰਡੀਗੜ੍ਹ ਤੋਂ ਮੁੰਬਈ ਜਾ ਰਹੀ ਸੀ ਤਾਂ ਉੱਥੇ CISF ‘ਚ ਤਾਇਨਾਤ ਮਹਿਲਾ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਮੈਡਮ ਤੁਸੀਂ ਭਾਜਪਾ ਦੇ ਚੋਣ ਨਿਸ਼ਾਨ ਤੋਂ ਜਿੱਤੇ ਹੋ। ਤੁਹਾਡੀ ਪਾਰਟੀ ਕਿਸਾਨਾਂ ਲਈ ਕੁਝ ਕਿਉਂ ਨਹੀਂ ਕਰ ਰਹੀ? ਇਸ ਸਬੰਧੀ ਬਹਿਸ ਹੋਈ। ਇਸ ਤੋਂ ਬਾਅਦ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਨੇ ਉਸ ਨੂੰ ਥੱਪੜ ਮਾਰਿਆ।
ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਉਮੀਦਵਾਰ ਬਾਲੀਵੁੱਡ ਕੁਈਨ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਕੰਗਨਾ ਨੇ ਮੰਡੀ ਵਿਚ ਜਿੱਤ ਦਰਜ ਕੀਤੀ, ਜਦਕਿ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੰਡੀ ਲੋਕ ਸਭਾ ਹਲਕੇ ਤੋਂ 10 ਉਮੀਦਵਾਰਾਂ ਨੇ ਚੋਣ ਲੜੀ ਸੀ। ਦੇਸ਼ ਭਰ ‘ਚ ਸਭ ਦੀਆਂ ਨਜ਼ਰਾਂ ਮੰਡੀ ਸੀਟ ‘ਤੇ ਟਿਕੀਆਂ ਹੋਈਆਂ ਸਨ। ਮੁੱਖ ਮੁਕਾਬਲਾ ਕੰਗਨਾ ਅਤੇ ਵਿਕਰਮਾਦਿਤਿਆ ਸਿੰਘ ਵਿਚਕਾਰ ਸੀ। ਕੰਗਨਾ ਨੂੰ ਕੁੱਲ 5,37,022 ਵੋਟਾਂ ਮਿਲੀਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।