ਨਿਊਜ਼ ਡੈਸਕ: ਬਾਲੀਵੁੱਡ ਦੇ ਕਈ ਸਿਤਾਰੇ ਇਸ ਮਹਾਂਮਾਰੀ ਦੌਰਾਨ ਦੇਸ਼ ਨੂੰ ਬਚਾਉਣ ਲਈ ਅੱਗੇ ਆ ਰਹੇ ਹਨ। ਕੋਰੋਨਾ ਨਾਲ ਜੂਝ ਰਹੇ ਲੋਕ ਜਿੱਥੇ ਸੋਸ਼ਲ ਮੀਡੀਆ ‘ਤੇ ਬੈੱਡ ਹਸਪਤਾਲ ਅਤੇ ਆਕਸੀਜਨ ਨੂੰ ਲੈ ਕੇ ਮੱਦਦ ਮੰਗ ਰਹੇ ਹਨ। ਉੱਥੇ ਹੀ ਇੱਕ ਯੂਜ਼ਰ ਦੇ ਟਵੀਟ ਤੋਂ ਬਾਅਦ ਲੋਕਾਂ ਦੇ ਮਸੀਹਾ ਬਣੇ ਸੋਨੂੰ ਸੂਦ ਅਤੇ ਕੰਗਨਾ ਰਣੌਤ ਚਰਚਾ ‘ਚ ਆ ਗਏ। ਪਿਛਲੇ ਇਕ ਸਾਲ ਤੋਂ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਸੋਨੂੰ ਸੂਦ ‘ਤੇ ਇਕ ਯੂਜ਼ਰ ਨੇ ਇਲਜ਼ਾਮ ਲਾਇਆ ਤਾਂ ਕੰਗਨਾ ਨੂੰ ਯੂਜ਼ਰ ਦੀ ਗੱਲ ਬਹੁਤ ਪਸੰਦ ਆਈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚੇ ਸ਼ੁਰੂ ਹੋ ਗਏ।
ਅਸਲ ‘ਚ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਟਵਿੱਟਰ ‘ਤੇ ਸੋਨੂੰ ਸੂਦ ਦੇ ਇਕ ਵਿਗਿਆਪਨ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ, ‘ਤੁਸੀਂ ਉਨ੍ਹਾਂ ਲੋਕਾਂ ਨਾਲ ਧੋਖਾ ਕਰ ਰਹੇ ਹੋ, ਜਿਨ੍ਹਾਂ ਦੇ ਆਪਣੇ ਮਰ ਰਹੇ ਹਨ। 10 ਲੀਟਰ ਦੇ ਆਕਸੀਜਨ ਕੰਸੇਨਟ੍ਰੇਟਰ ਦੀ ਕੀਮਤ 1 ਲੱਖ ਨਹੀਂ ਹੁੰਦੀ ਤੇ ਤੁਸੀਂ 5 ਲੀਟਰ ਲਈ ਦੋ ਲੱਖ ਲੈ ਰਹੇ ਹੋ। ਅਜਿਹਾ ਧੋਖਾ ਕਰਕੇ ਤੁਸੀਂ ਰਾਤ ਨੂੰ ਸੋ ਕਿਵੇਂ ਜਾਂਦੇ ਹੋ ?
.@SonuSood you are cheating people whose loved ones are dying.. even 10ltrs of Oxygen Concentrator doesn’t cost 1 lac and you are charging ₹2 lac for 5 ltr oxygen concentrator..
How do you sleep at night doing so much fraud? BMC was right in saying you are a serial offender
— Maithun (@Being_Humor) May 3, 2021
ਇਹ ਟਵੀਟ ਕੁਝ ਹੀ ਦੇਰ ਵਿੱਚ ਵਾਇਰਲ ਹੋ ਗਿਆ, ਕਈ ਲੋਕ ਕਮੈਂਟ ਕਰਕੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਕਈ ਰਿਟਵੀਟ ਕਰਕੇ। ਇਸ ਪੋਸਟ ਨੂੰ ਕੰਗਨਾ ਰਣੌਤ ਨੇ ਵੀ ਲਾਈਕ ਕੀਤਾ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਕੰਗਨਾ ਰਣੌਤ ਸੋਨੂੰ ਸੂਦ ਤੋਂ ਜਲਦੀ ਹੈ। ਜਿਸ ਸੋਸ਼ਲ ਮੀਡੀਆ ਯੂਜ਼ਰ ਨੇ ਇਹ ਪੋਸਟ ਕੀਤੀ ਹੈ, ਕੰਗਨਾ ਰਣੌਤ ਨੇ ਉਸਨੂੰ ਫਾਲੋ ਵੀ ਕੀਤਾ ਹੋਇਆ ਹੈ।