ਮੁੰਬਈ: ਕੰਗਨਾ ਰਨੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਬਾਂਦਰਾ ‘ਚ ਦਫਤਰ ਟੁੱਟਣ ਤੋਂ ਬਾਅਦ ਕੰਗਨਾ ਰਨੌਤ ਨੇ ਮੁੱਖ ਮੰਤਰੀ ਉੱਧਵ ਠਾਕਰੇ ਤੇ ਸਿੱਧਾ ਹਮਲਾ ਕਰ ਦਿੱਤਾ ਹੈ। ਕੰਗਨਾ ਰਨੌਤ ਨੇ ਮੁੰਬਈ ਪਹੁੰਚਣ ਸਾਰ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ – “ਉਧਵ ਠਾਕਰੇ ਤੈਨੂੰ ਕੀ ਲੱਗਦਾ ਹੈ ਕਿ ਤੂੰ ਮੂਵੀ ਮਾਫੀਆ ਦੇ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਮੇਰੇ ਤੋਂ ਬਹੁਤ ਵੱਡਾ ਬਦਲਾ ਲਿਆ ਹੈ, ਅੱਜ ਮੇਰਾ ਘਰ ਟੁੱਟਿਆ ਹੈ ਕੱਲ੍ਹ ਤੇਰਾ ਘਮੰਡ ਟੁੱਟੇਗਾ, ਇਹ ਵਕਤ ਦਾ ਪਹੀਆ ਹੈ ਯਾਦ ਰੱਖੀ ਹਮੇਸ਼ਾਂ ਇੱਕ ਵਰਗਾ ਨਹੀਂ ਰਹਿੰਦਾ।”
ਧਮਕੀ ਭਰੇ ਇਸ ਲਹਿਜੇ ਦੇ ਨਾਲ ਕੰਗਨਾ ਰਨੌਤ ਨੇ ਉਧਵ ਠਾਕਰੇ ਤੇ ਆਪਣਾ ਗੁੱਸਾ ਕੱਢਿਆ ਹੈ। ਇਸ ਤੋਂ ਇਲਾਵਾ ਕੰਗਨਾ ਰਨੌਤ ਨੇ ਕਸ਼ਮੀਰੀ ਪੰਡਤਾਂ ਦਾ ਜ਼ਿਕਰ ਵੀ ਕੀਤਾ।
तुमने जो किया अच्छा किया 🙂#DeathOfDemocracy pic.twitter.com/TBZiYytSEw
— Kangana Ranaut (@KanganaTeam) September 9, 2020
ਵੀਡੀਓ ਸੰਦੇਸ਼ ਵਿੱਚ ਕੰਗਨਾ ਰਨੌਤ ਨੇ ਅੱਗੇ ਕਿਹਾ ਕਿ – “ਮੈਨੂੰ ਲੱਗਦਾ ਹੈ ਕਿ ਤੂੰ ਮੇਰੇ ‘ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ, ਕਿਉਂਕਿ ਮੈਨੂੰ ਪਤਾ ਸੀ ਕਸ਼ਮੀਰੀ ਪੰਡਤਾਂ ‘ਤੇ ਕੀ ਬੀਤੀ ਹੋਵੇਗੀ, ਉਹ ਅੱਜ ਮੈਂ ਮਹਿਸੂਸ ਕੀਤਾ ਹੈ, ਅਤੇ ਮੈਂ ਦੇਸ਼ ਨੂੰ ਵਚਨ ਦਿੰਦਾ ਹਾਂ ਕਿ ਹੁਣ ਮੈਂ ਸਿਰਫ ਅਯੋਧਿਆ ‘ਤੇ ਨਹੀਂ ਬਲਕਿ ਕਸ਼ਮੀਰ ‘ਤੇ ਵੀ ਫ਼ਿਲਮ ਬਣਾਵਾਂਗੀ ਅਤੇ ਆਪਣੇ ਦੇਸ਼ ਵਾਸੀਆਂ ਨੂੰ ਜਗਾਵਾਂਗੀ, ਮੈਨੂੰ ਪਤਾ ਸੀ ਅਜਿਹਾ ਹੋਵੇਗਾ ਪਰ ਮੇਰੇ ਨਾਲ ਹੋਇਆ ਇਸ ਦਾ ਕੋਈ ਮਤਲਬ ਨਹੀਂ ਹੈ ਇਸ ਦੇ ਕਈ ਮਾਇਨੇ ਹਨ। ਊਧਵ ਠਾਕਰੇ ਇਹ ਕਰੂਰਤਾ ਅਤੇ ਅੱਤਵਾਦ ਹੈ, ਚੰਗਾ ਹੋਇਆ ਇਹ ਸਿਰਫ ਮੇਰੇ ਨਾਲ ਹੀ ਹੋਇਆ ਕਿਉਂਕਿ ਇਸ ਦੇ ਕੁਝ ਮਾਇਨੇ ਹਨ, ਜੈ ਹਿੰਦ ਜੈ ਮਹਾਰਾਸ਼ਟਰ।”
#DeathOfDemocracy pic.twitter.com/pbLleNulYa
— Kangana Ranaut (@KanganaTeam) September 9, 2020
#DeathOfDemocracy pic.twitter.com/cpv0A1TJjy
— Kangana Ranaut (@KanganaTeam) September 9, 2020