Tokyo Olympics: ਕਮਲਪ੍ਰੀਤ ਕੌਰ ਮਹਿਲਾ ਡਿਸਕਸ ਥ੍ਰੋਅ ਫਾਈਨਲ ‘ਚ ਪੁੱਜੀ, ਲੰਬੀ ‘ਚ ਖੁਸ਼ੀ ਦਾ ਮਾਹੌਲ

TeamGlobalPunjab
3 Min Read

ਨਿਊਜ਼ ਡੈਸਕ : ਲੰਬੀ ਹਲਕੇ ਦੇ ਪਿੰਡ ਕਬਰਵਾਲਾ ਦੀ ਖਿਡਾਰਨ ਕਮਲਪ੍ਰੀਤ ਕੌਰ 64.00 ਮੀਟਰ ਦੀ ਮਹਿਲਾ ਡਿਸਕਸ ਥ੍ਰੋਅ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਕਮਲਪ੍ਰੀਤ ਦਾ ਥ੍ਰੋਅ 64 ਮੀਟਰ ਰਿਹਾ। ਹੁਣ ਤੱਕ ਡਿਸਕਸ ਥ੍ਰੋਅ ‘ਚ ਵੱਖ-ਵੱਖ ਰਿਕਾਰਡ ਤੋੜਨ ਲਈ ਜਾਣੀ ਜਾਂਦੀ ਕਮਲਪ੍ਰੀਤ ਇਕ ਹੋਰ ਰਿਕਾਰਡ ਤੋੜ ਕੇ ਉਲੰਪਿਕ ‘ਚ ਭਾਰਤ ਵਲੋਂ ਸਭ ਤੋਂ ਵੱਧ ਸਕੋਰ ਕਰਨ ਵਾਲੀ ਖਿਡਾਰੀ ਬਣ ਗਈ ਹੈ।

ਕਮਲਪ੍ਰੀਤ ਕੌਰ ਬੱਲ ਦੇ ਉਲੰਪਿਕ ‘ਚ ਫਾਈਨਲ ‘ਚ ਪੁੱਜਣ ‘ਤੇ ਕਬਰਵਾਲਾ ਅਤੇ ਲੰਬੀ ਹਲਕੇ ‘ਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਕਮਲਪ੍ਰੀਤ ਦੇ ਪਰਿਵਾਰ ਨੂੰ ਉਸ ਦੇ ਵਧਦੇ ਕਦਮਾਂ ਤੋਂ ਹੋਰ ਵੱਡੀਆਂ ਉਮੀਦਾਂ ਲੱਗ ਗਈਆਂ ਹਨ।

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਟਵੀਟ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਹ ਖ਼ੁਦ ਕਮਲਪ੍ਰੀਤ ਕੌਰ ਨੂੰ ਟੋਕੀਓ ਉਲੰਪਿਕ ਵਿਚ 64.00 ਥ੍ਰੋਅ ਦੇ ਨਾਲ ਡਿਸਕਸ ਥ੍ਰੋਅ ਦੇ ਫਾਈਨਲ ਲਈ ਕੁਆਲੀਫ਼ਾਈ ਕਰਦੇ ਵੇਖ ਕੇ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਕਮਲਪ੍ਰੀਤ ਕੌਰ ਨੂੰ ਪੰਜਾਬ ਵਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਨੇ ਕਮਲਪ੍ਰੀਤ ਕੌਰ ਦੇ ਪਰਿਵਾਰ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ।

ਟੋਕੀਓ ਓਲੰਪਿਕ ਵਿੱਚ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਰੁੱਪ ਬੀ ਵਿੱਚ ਕਮਲਪ੍ਰੀਤ ਕੌਰ ਨੇ ਆਪਣੇ ਦੂਸਰੀ ਕੋਸ਼ਿਸ਼ ਵਿੱਚ 63.97 ਮੀਟਰ ਦਾ ਸਕੋਰ ਹਾਸਲ ਕੀਤਾ ਜਦੋਂਕਿ ਪਹਿਲੀ ਕੋਸ਼ਿਸ਼ ਵਿੱਚ ਕਮਲਪ੍ਰੀਤ ਨੇ 60.25 ਦਾ ਸਕੋਰ ਪ੍ਰਾਪਤ ਕੀਤਾ ਸੀ। ਦੋਵਾਂ ਗਰੁੱਪਾਂ ਵਿੱਚ ਕਮਲਪ੍ਰੀਤ ਕੌਰ ਹੁਣ ਦੂਸਰੇ ਨੰਬਰ ‘ਤੇ ਪਹੁੰਚ ਗਈ। ਹੁਣ ਕਮਲਪ੍ਰੀਤ ਕੌਰ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਯਾਨੀ ਭਾਰਤ ਦੀ ਝੋਲੀ ਇੱਕ ਹੋਰ ਮੈਡਲ ਆਉਣਾ ਪੱਕਾ ਹੈ। ਭਾਰਤ ਨੇ ਹੁਣ ਤੱਕ ਇੱਕ ਤਮਗਾ ਜਿੱਤਿਆ ਹੈ, ਪਰ ਬੈਡਮਿੰਟਨ, ਮੁੱਕੇਬਾਜ਼ੀ, ਹਾਕੀ ਵਿੱਚ ਤਗਮੇ ਦੀ ਉਮੀਦ ਬਣੀ ਹੋਈ ਹੈ।

Share This Article
Leave a Comment