ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਰੇਸ ‘ਚੋਂ ਪਿੱਛੇ ਹਟੀ ਕਮਲਾ ਹੈਰਿਸ

TeamGlobalPunjab
1 Min Read

ਵਾਸ਼ਿੰਗਟਨ: ਭਾਰਤੀ ਮੂਲ ਦੀ ਸ਼ਕਤੀਸ਼ਾਲੀ ਡੈਮੋਕਰੈਟਿਕ ਸਾਂਸਦ ਕਮਲਾ ਹੈਰਿਸ ਨੇ ਅਗਲੇ ਸਾਲ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। 55 ਸਾਲਾ ਹੈਰਿਸ ਨੇ ਮੰਗਲਵਾਰ ਨੂੰ ਆਪਣੇ ਕੈਂਪੇਨ ਸਟਾਫ ਦੇ ਨਾਲ ਗੱਲ ਕਰ ਇਸ ਬਾਰੇ ਟਵੀਟ ਕੀਤਾ।

ਉਨ੍ਹਾਂ ਨੇ ਲਿਖਿਆ “ਮੈਂ ਦੁੱਖ ਦੇ ਨਾਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਰਾਸ਼ਟਰਪਤੀ ਚੋਣਾਂ ਲੜਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਚੋਣਾਂ ਲੜਨ ਲਈ ਕਾਫ਼ੀ ਪੈਸੇ ਦੀ ਜ਼ਰੂਰਤ ਸੀ ਤੇ ਮੈਂ ਅਰਬਪਤੀ ਨਹੀਂ ਹਾਂ। ” ਕਮਲਾ ਨੇ ਇਹ ਵੀ ਕਿਹਾ ਕਿ ਮੈਂ ਚਾਹੇ ਚੋਣਾਂ ‘ਚ ਉੱਤਰਨ ਦੀ ਯੋਜਨਾ ਰੱਦ ਕਰ ਦਿੱਤੀ ਹੋਵੇ ਪਰ ਲੋਕਾਂ ਨੂੰ ਇਨਸਾਫ ਦਵਾਉਣ ਲਈ ਲੜਾਈ ਜਾਰੀ ਰੱਖਾਂਗੀ ।

ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਮਲਾ ਦੇ ਇਸ ਫੈਸਲੇ ‘ਤੇ ਤੰਜ ਕਸ ਦੇ ਹੋਏ ਟਵੀਟ ਕੀਤਾ, “ਇਹ ਮਾੜਾ ਹੋਇਆ। ਕਮਲਾ, ਸਾਨੂੰ ਤੁਹਾਡੀ ਕਮੀ ਮਹਿਸੂਸ ਹੋਵੇਗੀ।” ਇਸਦੇ ਜਵਾਬ ਵਿੱਚ ਕਮਲਾ ਨੇ ਕਿਹਾ , “ਕੋਈ ਗੱਲ ਨਹੀਂ ਮਿਸਟਰ ਰਾਸ਼ਟਰਪਤੀ। ਤੁਹਾਡੇ ‘ਤੇ ਚੱਲ ਰਹੇ ਟਰਾਇਲ ਦੀ ਸੁਣਵਾਈ ਦੌਰਾਨ ਤੁਹਾਨੂੰ ਦੇਖਾਂਗੀ । ਮੈਂ ਭਲੇ ਚੋਣਾਂ ਨਹੀਂ ਲੜਾਂਗੀ ਪਰ ਤੁਹਾਨੂੰ ਹਰਾਉਣ ਲਈ ਹਮੇਸ਼ਾ ਕੰਮ ਕਰਦੀ ਰਹਾਂਗੀ । ”

Share This Article
Leave a Comment