ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਤਵਾਦੀਆਂ ਨੇ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਸਵੇਰੇ 7:30 ਵਜੇ ਉਦੋਂ ਕੀਤਾ ਗਿਆ ਜਦੋਂ ਇਥੇ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਅਰਦਾਸ ਲਈ ਇਕੱਠੇ ਹੋਏ ਸਨ। ਇਸ ਹਮਲੇ ਚ ਹੁਣ ਤੱਕ 11 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈਐਸ ) ਨੇ ਲੈ ਲਈ ਹੈ।
ਸੁਰੱਖਿਆਬਲਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਘੇਰਾਬੰਦੀ ਕਰ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। 16 ਤੋਂ ਜ਼ਿਆਦਾ ਜਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। 40 ਤੋਂ ਜ਼ਿਆਦਾ ਸਿੱਖ ਹਾਲੇ ਵੀ ਫਸੇ ਹੋਏ ਹਨ। ਭਾਰਤ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਸੰਸਦ ਨਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਜਦੋਂ ਹਮਲਾ ਹੋਇਆ ਉਦੋਂ ਉਹ ਗੁਰਦੁਆਰਾ ਦੇ ਨੇੜੇ ਹੀ ਸਨ ਅਤੇ ਉਹ ਭੱਜ ਕੇ ਉੱਥੇ ਪੁੱਜੇ। ਉਨ੍ਹਾਂ ਨੇ ਕਿਹਾ ਕਿ ਹਮਲੇ ਵਿੱਚ ਘੱਟੋਂ ਘੱਟ ਚਾਰ ਲੋਕਾਂ ਦੀ ਮੌਤ ਹੋਈ ਹੈ। ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਨੇ ਨਹੀਂ ਲਈ ਹੈ।
ਉਧਰ ਦੂਜੇ ਪਾਸੇ ਬਾਕੀ ਸਿੱਖ ਸੰਗਤ ਗੁਰਦੁਆਰਾ ਅੰਦਰ ਲੁਕੀ ਹੋਈ ਹੈ। ਇੱਕ ਸਿੱਖ ਵਿਅਕਤੀ ਨੇ ਲਾਈਵ ਹੋ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਦਸ ਦਈਏ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਦੁਨੀਆ ਭਰ ਦੇ ਲੋਕਾਂ ਲਈ ਸਿੱਖ ਸੰਗਤ ਅਰਦਾਸ ਲਈ ਇਕੱਠੀ ਹੋਈ ਸੀ ਤੇ ਇਸੇ ਦੌਰਾਨ ਹਮਲਾਵਰ ਨੇ ਗੁਰੂਘਰ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ।
An Afghan sikh and his family calling for help. He is trapped in the Kabul Gurudwara which was is under terror attack. pic.twitter.com/QQpgtzPYW8
— Sidhant Sibal (@sidhant) March 25, 2020
Kabul Gurudwara attack: Visuals from the roof pic.twitter.com/3dTKuoYutA
— Sidhant Sibal (@sidhant) March 25, 2020
Sikh Sangat had gathered at the Kabul Gurudwara to do Ardas (Prayers) as world faces #COVID. The Gurudwara is currently under terror attack. The situation is still “active”. pic.twitter.com/B2wjQWSCqE
— Sidhant Sibal (@sidhant) March 25, 2020