ਬਰੈਂਪਟਨ: ਕਬੱਡੀ ਦੇ ਮਸ਼ਹੂਰ ਖਿਡਾਰੀ ਕਾਲਾ ਗਾਜ਼ੀਆਣਾ ਦੇ ਪੁੱਤਰ ਅਰਨਵੀਰ ਸਿੰਘ ਦਾ ਬੀਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਆਈ ਹੈ। ਅਰਨਵੀਰ ਕਾਲਾ ਗਾਜ਼ੀਆਣਾ ਦੇ ਛੋਟੇ ਪੁੱਤਰ ਸਨ ਤੇ ਉਸਦੀ ਉਮਰ ਲਗਭਗ 20 ਸਾਲ ਦੱਸੀ ਜਾ ਰਹੀ ਹੈ।
ਕਬੱਡੀ ਖੇਡ ਜਗਤ ਦੀਆਂ ਸਮੂਹ ਸ਼ਖਸੀਅਤਾਂ ਵੱਲੋਂ ਕਾਲਾ ਗਾਜੀਆਣਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਅਰਨਵੀਰ ਸਿੰਘ ਇਕ ਹੋਣਹਾਰ ਵਿਦਿਆਰਥੀ ਉਸਦੀ ਇਸ ਤਰ੍ਹਾਂ ਅਚਨਚੇਤ ਮੌਤ ਕਾਰਨ ਸਭ ਸਦਮੇ ਵਿਚ ਹਨ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਅਰਨਵੀਰ ਉਨ੍ਹਾ ਨੂੰ ਏਨੀ ਜਲਦੀ ਛੜ੍ਹ ਕੇ ਚਲੇ ਗਿਆ।
ਉਨ੍ਹਾ ਦੇ ਦੋਸਤ ਰਾਣਾ ਰਣਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਾਪਿਆਂ ਲਈ ਇਸ ਤੋਂ ਵੱਡੀ ਕੋਈ ਸਜ਼ਾ ਨਹੀਂ ਹੋ ਸਕਦੀ ਅਤੇ ਭਾਣਾ ਸ਼ਬਦ ਵੀ ਬਹੁਤ ਛੋਟਾ ਲੱਗਣ ਲੱਗ ਜਾਂਦਾ ਹੈ।