ਕੈਨੇਡਾ ਦੇ ਮਸ਼ਹੂਰ ਪਾਪ-ਸਟਾਰ ਜਸਟਿਨ ਬੀਬਰ ਆਪਣੇ ਗਾਣੀਆਂ ਦੇ ਨਾਲ-ਨਾਲ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਵੀ ਖਬਰਾਂ ‘ਚ ਬਣੇ ਰਹਿੰਦੇ ਹਨ। ਪਿਛਲੇ ਦਿਨੀਂ ਇਹ ਖਬਰ ਸਾਹਮਣੇ ਆਈ ਸੀ ਕਿ ਬੀਬਰ ਤੇ ਹਾਲ ਹੀ ‘ਚ ਉਨ੍ਹਾਂ ਦੀ ਪਤਨੀ ਬਣੀ ਹੈਲੀ ਬਾਲਡਵਿਨ ਦੇ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਹੁਣ ਜਸਟਿਨ ਬੀਬਰ ਨੇ ਆਪਣੇ ਇਨਸਟਾਗਰਾਮ ‘ਤੇ ਇੱਕ ਪੋਸਟ ਲਿਖ ਕੇ ਕੁੱਝ ਹੈਰਾਨੀਜਨਕ ਖੁਲਾਸੇ ਕੀਤੇ ਹਨ।

ਜਸਟਿਨ ਬੀਬਰ ਨੇ ਲਿਖਿਆ ਜਦੋਂ ਤੁਸੀ ਆਪਣੇ ਜੀਵਨ ਤੋਂ ਆਪਣੇ ਅਤੀਤ, ਨੌਕਰੀ, ਜਿੰਮੇਦਾਰੀਆਂ, ਭਾਵਨਾਵਾਂ ਤੇ ਆਪਣੇ ਰਿਸ਼ਤਿਆਂ ਤੋਂ ਦੱਬ ਹੋ ਜਾਂਦੇ ਹੋ ਤਾਂ ਸਵੇਰੇ ਮੰਜੇ ਤੋਂ ਉੱਠਣਾ ਔਖਾ ਹੁੰਦਾ ਹੈ। ਜਦੋਂ ਅਜਿਹਾ ਲੱਗਦਾ ਹੈ ਕਿ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀ ਆਪਣੇ ਦਿਨ ਨੂੰ ਡਰ ਦੇ ਲੈਂਸ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਹੋ।

ਉਸ ਨੇ ਅੱਗੇ ਲਿਖਿਆ, ਮੈਨੂੰ ਅਤੀਤ ਵਿੱਚ ਕਈ ਆਤਮਘਾਤੀ ਵਿਚਾਰਾਂ ਨਾਲ ਜੂਝਨਾ ਪਿਆ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਲੋਕ ਮੈਨੂੰ ਪ੍ਰੋਤਸਾਹਿਤ ਕਰਦੇ ਹਨ। ਮੈਂ 19 ਸਾਲ ਦੀ ਉਮਰ ‘ਚ ਡਰਗਸ ਲੈਣੇ ਸ਼ੁਰੂ ਕਰ ਦਿੱਤੇ ਸੀ ਤੇ ਆਪਣੇ ਰਿਸ਼ਤਿਆਂ ਦਾ ਗਲਤ ਇਸਤੇਮਾਲ ਕੀਤਾ। ਮੈਂ ਉਨ੍ਹਾਂ ਸਭ ਤੋਂ ਦੂਰ ਹੋ ਗਿਆ ਜੋ ਮੈਨੂੰ ਪਿਆਰ ਕਰਦੇ ਸਨ। ਮੈਂ ਕਦੇ ਵੀ ਜ਼ਿੰਮੇਦਾਰੀ ਦੇ ਮੂਲ ਸਿੱਧਾਂਤਾਂ ਨੂੰ ਨਹੀਂ ਸਿੱਖਿਆ। ਮੈਂ ਜੋ ਕੁੱਝ ਵੀ ਚਾਹੁੰਦਾ ਸੀ ਉਸ ਤੱਕ ਪਹੁੰਚਿਆਂ ਪਰ ਮੈਂ ਜੋ ਗਲਤੀਆਂ ਕੀਤੀਆਂ ਉਨ੍ਹਾਂ ਨੂੰ ਠੀਕ ਕਰਨ ‘ਚ ਕਈ ਸਾਲ ਲੱਗ ਗਏ।

ਹਾਲ ਹੀ ਵਿੱਚ ਬੀਬਰ ਨੇ ਇਹ ਖੁਲਾਸਾ ਕੀਤਾ ਸੀ ਕਿ ਉਹ ਤਣਾਅ ਦੀ ਵਜ੍ਹਾ ਕਾਰਨ ਆਪਣੇ ਆਪ ਨੂੰ ਦੁਨੀਆ ਤੋਨ ਦੂਰ ਮਹਿਸੂਸ ਕਰ ਰਹੇ ਹਨ ਤੇ ਇਹੀ ਹਾਲਾਤ ਉਸ ਨੂੰ ਖਾ ਰਹੇ ਹਨ। ਉਸ ਨੇ ਕਿਹਾ ਸੀ, ‘ਮੈਂ ਹਮੇਸ਼ਾ ਵਾਪਸੀ ਕਰਦਾ ਹਾਂ ਇਸ ਲਈ ਜ਼ਿਆਦਾ ਪਰੇਸ਼ਾਨ ਨਹੀਂ ਹਾਂ, ਸਿਰਫ ਤੁਹਾਡੇ ਤੱਕ ਪਹੁੰਚਣ ਲਈ ਮੈਨੂੰ ਤੁਹਾਡਿ ਦੁਆਂਵਾਂ ਦਿ ਲੋੜ੍ਹ ਹੈ, ਰੱਬ ‘ਤੇ ਭਰੋਸਾ ਹੈ ਤੇ ਤੁਹਾਡੀਆਂ ਦੁਆਵਾਂ ਰੰਗ ਲਿਆਉਣਗੀਆਂ, ਧੰਨਵਾਦ । ’

ਦੱਸ ਦੇਈਏ ਕੈਨੇਡਾ ਦੇ ਪਾਪ ਸਿੰਗਰ ਜਸਟਿਨ ਬੀਬਰ ਨੇ ਪਿਛਲੇ ਸਾਲ ਹੀ ਅਮਰੀਕੀ ਮਾਡਲ ਹੈਲੀ ਬਾਲਡਵਿਨ ਨਾਲ ਵਿਆਹ ਕਰਵਾਇਆ ਹੈ। ਜਸਟਿਨ ਸਾਲ 2016 ਤੋਂ ਹੈਲੀ ਨੂੰ ਡੇਟ ਕਰ ਰਹੇ ਸਨ। ਇਸ ਤੋਂ ਪਹਿਲਾਂ ਜਸਟਿਨ ਬੀਬਰ ਸੇਲੇਨਾ ਗੋਮੇਜ਼ ਦੇ ਨਾਲ ਰਿਲੇਸ਼ਨਸ਼ਿੱਪ ਵਿੱਚ ਸਨ ।


 
			
 
		