ਜੂਹੀ ਚਾਵਲਾ ਦੀ ਏਅਰਪੋਰਟ ‘ਤੇ ਗਵਾਚੀ ਬੇਸ਼ਕੀਮਤੀ ਚੀਜ, ਲੋਕਾਂ ਨੂੰ ਲਗਾਈ ਮਦਦ ਦੀ ਗੁਹਾਰ

TeamGlobalPunjab
2 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਬੇਸ਼ਕੀਮਤੀ ਚੀਜ ਗਵਾਚ ਜਾਣ ਕਾਰਨ ਪਰੇਸ਼ਾਨ ਹਨ। ਅਸਲ ‘ਚ ਉਨ੍ਹਾਂ ਦਾ ਡਾਇਮੰਡ ਦਾ ਝੁਮਕਾ ਮੁੰਬਈ ਏਅਰਪੋਰਟ ਤੇ ਡਿੱਗ ਗਿਆ ਹੈ। ਏਅਰਿੰਗ ਗਵਾਚਣ ਤੋਂ ਪਰੇਸ਼ਾਨ ਜੂਹੀ ਚਾਵਲਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਝੁਮਕਾ ਲੱਭਣ ਵਾਲੇ ਨੂੰ ਇਨਾਮ ਵੀ ਦੇਣਗੀ।

ਜੂਹੀ ਨੇ ਝੁਮਕੇ ਦੀ ਤਸਵੀਰ ਸਾਂਝੀ ਕਰਦੇ ਹੋਏ ਟਵੀਟ ‘ਚ ਲਿਖਿਆ, ‘ਸਵੇਰੇ ਮੈਂ ਮੁੰਬਈ ਏਅਰਪੋਰਟ ਦੇ ਗੇਟ ਨੰਬਰ 8 ‘ਤੇ ਜਾ ਰਹੀ ਸੀ। ਐਮੀਰੇਟਸ ਕਾਊਂਟਰ ‘ਤੇ ਚੈਕ ਕੀਤਾ, ਸਕਿਉਰਿਟੀ ਚੈੱਕ ਹੋਇਆ, ਇਸ ਵਿਚਾਲੇ ਮੇਰਾ ਹੀਰੇ ਦਾ ਝੁਮਕਾ ਡਿੱਗ ਗਿਆ ਜੇਕਰ ਕੋਈ ਮੇਰੀ ਮਦਦ ਕਰੇਗਾ ਤਾਂ ਮੈਂ ਬਹੁਤ ਧੰਨਵਾਦੀ ਹੋਵਾਂਗੀ।’

ਜੂਹੀ ਨੇ ਅੱਗੇ ਲਿਖਿਆ, ‘ਜੇਕਰ ਕਿਸੇ ਨੂੰ ਮੇਰਾ ਝੁਮਕਾ ਮਿਲਦਾ ਹੈ ਤਾਂ ਉਹ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦੇਣ। ਇਹ ਮੇਰਾ ਮੈਚਿੰਗ ਪੀਸ ਹੈ ਜਿਸਨੂੰ ਮੈਂ 15 ਸਾਲ ਤੋਂ ਪਹਿਨ ਰਹੀ ਹਾਂ। ਪਲੀਜ਼ ਇਸ ਨੂੰ ਲੱਭਣ ਵਿੱਚ ਮੇਰੀ ਮੱਦਦ ਕਰੋ।’ ਇੰਨਾ ਹੀ ਨਹੀਂ ਜੂਹੀ ਨੇ ਅੱਗੇ ਲਿਖਿਆ ਕਿ ਏਅਰਿੰਗ ਲੱਭਣ ਵਾਲੇ ਨੂੰ ਮੈਂ ਇਨਾਮ ਵੀ ਦਵਾਂਗੀ। ਜੂਹੀ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਲੋਕ ਜੂਹੀ ਦੀ ਇਸ ਪੋਸਟ ‘ਤੇ ਆਪਣਾ ਰਿਐਕਸ਼ਨ ਵੀ ਦੇ ਰਹੇ ਹਨ।

Share this Article
Leave a comment