ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡਨ ਨੇ ਜਿੱਤੀਆਂ ਅਲਾਸਕਾ ਦੀਆਂ ਪ੍ਰਾਈਮਰੀ ਚੋਣਾਂ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣੇ ਜੋ ਬਾਈਡਨ ਨੂੰ ਕੋਰੋਨਾ ਕਾਰਨ ਡਾਕ ਰਾਹੀਂ ਹੋਏ ਮਤਦਾਨ ਵਿੱਚ ਉਨ੍ਹਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਪਿਛਲੇ ਹਫ਼ਤੇ 78 ਸਾਲ ਦਾ ਬਰਨੀ ਦੇ ਇਸ ਦੋੜ ਤੋਂ ਪਿੱਛੇ ਹੱਟਣ ਦੇ ਐਲਾਨ ਤੋਂ ਬਾਅਦ ਜੋ ਬਾਈਡਨ ਦਾ ਰਸਤਾ ਕੁੱਝ ਆਸਾਨ ਹੋ ਗਿਆ ਹੈ।

ਦੱਸ ਦਈਏ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਇਸ ਸਾਲ ਨਵੰਬਰ ਵਿੱਚ ਹੋਣੀਆ ਹਨ। ਹੁਣ ਡੈਮੋਕ੍ਰੇਟਿਕ ਪਾਰਟੀ ਵੱਲੋਂ ਜੋ ਬਾਈਡਨ ਰਿਪਬਲਿਕਨ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੋਤੀ ਦੇਣਗੇ।

ਡੈਮੋਕ੍ਰੇਟਿਕ ਪਾਰਟੀ ਦੀ ਅਲਾਸਕਾ ਇਕਾਈ ਦੇ ਆਧਿਕਾਰਿਕ ਟਵਿਟਰ ਹੈਂਡਲ ਦੇ ਮੁਤਾਬਕ , ਬਾਈਡਨ ਨੂੰ ਕੁੱਲ ਪਈ ਵੋਟਾਂ ‘ਚੋਂ 55.3 ਫੀਸਦੀ ਵੋਟਾਂ ਮਿਲੀਆਂ। ਸਾਬਕਾ ਉਪਰਾਸ਼ਟਰਪਤੀ ਬਾਈਡਨ ਨੂੰ ਰਾਜ ਦੇ 15 ਡੇਲੀਗੇਟਸ ਵਿੱਚੋਂ ਨੌਂ ਦਾ ਸਮਰਥਨ ਮਿਲਿਆ। ਉਥੇ ਹੀ ਸੈਂਡਰਸ ਨੂੰ 44.7 ਫੀਸਦ ਵੋਟਾਂ ਦੇ ਨਾਲ ਅੱਠ ਡੇਲੀਗੇਟ ਦਾ ਸਮਰਥਨ ਮਿਲਿਆ। ਬਾਈਡਨ ਨੇ ਸੈਂਡਰਸ ਸਮਰਥਕਾਂ ਵਲੋਂ ਆਪਣੇ ਚੋਣ ਅਭਿਆਨ ਵਿੱਚ ਸ਼ਾਮਲ ਹੋਣ ਦਾ ਆਗਾਹ ਕੀਤਾ ਹੈ।

Share this Article
Leave a comment