Home / Uncategorized / ਜੋਅ ਬਾਇਡਨ ਜਲਦੀ ਹੀ ਜਨਤਕ ਤੌਰ ‘ਤੇ ਲਗਵਾਉਣਗੇ ਕੋਵਿਡ -19 ਵੈਕਸੀਨ

ਜੋਅ ਬਾਇਡਨ ਜਲਦੀ ਹੀ ਜਨਤਕ ਤੌਰ ‘ਤੇ ਲਗਵਾਉਣਗੇ ਕੋਵਿਡ -19 ਵੈਕਸੀਨ

ਅਮਰੀਕਾ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਜਲਦ ਹੀ ਜਨਤਕ ਤੌਰ ਤੇ ਕੋਵਿਡ -19 ਦਾ ਟੀਕਾ ਲਗਵਾਉਣਗੇ। ਇਸ ਤੋਂ ਇਲਾਵਾ ਪੈਂਸ ਅਤੇ ਉਨ੍ਹਾਂ ਦੀ ਪਤਨੀ ਕੈਰਨ ਨੂੰ ਸ਼ੁੱਕਰਵਾਰ ਨੂੰ ਜਨਤਕ ਤੌਰ ‘ਤੇ ਟੀਕਾ ਲਗਾਇਆ ਜਾਵੇਗਾ।

ਜੋਅ ਬਾਇਡਨ ਨੇ ਮੰਗਲਵਾਰ ਨੂੰ ਕਿਹਾ ਕਿ ਛੂਤ ਦੀ ਬਿਮਾਰੀਆਂ ਦੇ ਮਾਹਰ ਡਾ. ਫੌਸੀ ਨੇ ਉਨ੍ਹਾਂ ਨੂੰ ਜਲਦੀ ਹੀ ਟੀਕਾ ਲਗਵਾਉਣ ਦੀ ਸਲਾਹ ਦਿੱਤੀ। ਬਾਇਡਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਮਹਾਮਾਰੀ ਦੌਰਾਨ ਫਰੰਟ ਲਾਈਨ ‘ਚ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਅਤੇ ਸਭ ਤੋਂ ਵੱਧ ਖ਼ਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਭ ਤੋਂ ਪਹਿਲਾਂ ਟੀਕੇ ਲੱਗਣ।

ਹਾਲਾਂਕਿ, ਜੋਅ ਬਾਇਡਨ ਨੇ ਇਹ ਵੀ ਜ਼ੋਰ ਦਿੱਤਾ ਕਿ ਉਹਨਾਂ ਦੇ ਜਨਤਕ ਤੌਰ ਤੇ ਟੀਕਾ ਲਗਾਉਣ ਜਿਸ ਨਾਲ ਲੋਕਾਂ ਵਿੱਚ ਟੀਕਾਕਰਣ ਪ੍ਰਤੀ ਵਿਸ਼ਵਾਸ ਪੈਦਾ ਹੋਵੇਗਾ। ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਕਾਰਨ ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ। ਹੁਣ ਤੱਕ ਇਥੇ ਵਾਇਰਸ ਦੇ ਮਾਮਲੇ ਇਕ ਕਰੋੜ 73 ਲੱਖ ਨੂੰ ਪਾਰ ਕਰ ਚੁੱਕੇ ਹਨ ਅਤੇ ਹੁਣ ਤਕ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Check Also

ਸ਼ਬਦ ਵਿਚਾਰ 168 -ਵਾਰ ਮਾਝ : ਦੂਜੀ ਪਉੜੀ ਦੀ ਵਿਚਾਰ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ …

Leave a Reply

Your email address will not be published.