ਵਾਸ਼ਿੰਗਟਨ: ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਉਪ-ਰਾਸ਼ਟਰਪਤੀ ਅਹੁਦੇ ਲਈ ਟਿਕਟ ਹਾਸਲ ਕਰ ਇਤਿਹਾਸ ਰਚ ਦਿੱਤਾ ਹੈ। ਅਮਰੀਕੀ ਚੋਣਾਂ ਵਿੱਚ ਡੈਮੋਕਰੈਟਿਕ ਉਮੀਦਵਾਰ ਜੋ ਬਾਇਡੇਨ ਨੇ ਮੰਗਲਵਾਰ ਨੂੰ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ।
Let’s go win this, @KamalaHarris. pic.twitter.com/O2EYo6rYyk
— Joe Biden (@JoeBiden) August 12, 2020
ਹੈਰਿਸ ਹੁਣ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਕਰਨ ਵਾਲੀ ਭਾਰਤੀ ਅਤੇ ਏਸ਼ੀਆਈ ਮੂਲ ਦੀ ਪਹਿਲੀ ਅਮਰੀਕੀ ਹਨ। ਇਸ ਤੋਂ ਪਹਿਲਾਂ ਦੋ ਵਾਰੀ ਕਿਸੇ ਮਹਿਲਾ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਸੀ। 2008 ਵਿੱਚ ਰਿਪਬਲਿਕਨ ਪਾਰਟੀ ਨੇ ਸਾਰਾ ਪੈਲਿਨ ਨੂੰ ਉਮੀਦਵਾਰ ਬਣਾਇਆ ਸੀ। 1984 ਵਿੱਚ ਡੈਮੋਕਰੈਟਿਕ ਪਾਰਟੀ ਨੇ ਗਿਰਾਲਡਿਨ ਫੇਰਾਰੋ ਨੂੰ ਉਮੀਦਵਾਰ ਬਣਾਇਆ ਸੀ।
You can’t know who @KamalaHarris is without knowing who our mother was. Missing her terribly, but know she and the ancestors are smiling today. #BidenHarris2020 pic.twitter.com/nmWVj90pkA
— Maya Harris (@mayaharris_) August 12, 2020
ਕਮਲਾ ਹੈਰਿਸ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹਨ। ਉਨ੍ਹਾਂ ਦੀ ਮਾਂ ਸ਼ਿਆਮਾ ਗੋਪਾਲਨ ਹੈਰਿਸ ਦਾ ਜਨਮ ਚੇਂਨਈ ਵਿੱਚ ਹੋਇਆ ਸੀ ਅਤੇ ਉਹ ਇੱਕ ਕੈਂਸਰ ਖੋਜਕਾਰ ਸਨ, ਜਿਨ੍ਹਾਂ ਦਾ 2009 ਵਿੱਚ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਦੇ ਪਿਤਾ ਡੋਨਲਡ ਹੈਰਿਸ ਜਮਾਇਕਾ ਦੇ ਰਹਿਣ ਵਾਲੇ ਹਨ, ਜੋ ਫਿਲਹਾਲ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਹਨ। ਜਦੋਂ ਹੈਰਿਸ ਅਤੇ ਉਨ੍ਹਾਂ ਦੀ ਛੋਟੀ ਭੈਣ ਮਾਇਆ ਹੈਰਿਸ ਬਹੁਤ ਛੋਟੀ ਸਨ ਉਦੋਂ ਉਨ੍ਹਾਂ ਦੇ ਮਾਤਾ-ਪਿਤਾ ਵੱਖ ਹੋ ਗਏ ਸਨ।
.@JoeBiden can unify the American people because he’s spent his life fighting for us. And as president, he’ll build an America that lives up to our ideals.
I’m honored to join him as our party’s nominee for Vice President, and do what it takes to make him our Commander-in-Chief.
— Kamala Harris (@KamalaHarris) August 11, 2020
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕਮਲਾ ਹੈਰਿਸ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੇ ਲਿਖਿਆ ਕਿ ਮੈਂ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਜਾਣਦਾ ਹਾਂ, ਉਹ ਇਸ ਕੰਮ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਨੇ ਆਪਣਾ ਕਰਿਅਰ ਸੰਵਿਧਾਨ ਦੀ ਰੱਖਿਆ ਲਈ ਖਰਚ ਕੀਤਾ ਹੈ , ਅੱਜ ਦੇਸ਼ ਲਈ ਵਧੀਆ ਦਿਨ ਹੈ।
I’ve known Senator @KamalaHarris for a long time. She is more than prepared for the job. She’s spent her career defending our Constitution and fighting for folks who need a fair shake. This is a good day for our country. Now let’s go win this thing. pic.twitter.com/duJhFhWp6g
— Barack Obama (@BarackObama) August 11, 2020