ਜੋਅ ਬਾਇਡਨ ਦੂਰਦ੍ਰਿਸ਼ਟੀ ਦੇ ਹਨ ਮਾਲਕ; ਟਰੰਪ ਦੀ ਨੀਤੀ ਤੋਂ ਕੋਹਾਂ ਦੂਰ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੇ ਬਾਇਡਨ (Joe biden) ਪਰਵਾਸੀਆਂ ਦੇ ਮੁੱਦੇ ‘ਤੇ ਵਿਆਪਕ ਕਦਮ ਚੁੱਕਣ ਜਾ ਰਹੇ ਹਨ। ਬਾਇਡਨ ਪਹਿਲੇ ਕਾਰਜਕਾਲ ਦੇ ਪਹਿਲੇ ਹੀ ਦਿਨ ਇਮੀਗ੍ਰੇਸ਼ਨ ਬਿੱਲ ਨੂੰ ਮਨਜ਼ੂਰੀ ਦੇ ਸਕਦੇ ਹਨ। ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਅਮਰੀਕਾ ਵਿਚ ਬਗੈਰ ਕਾਨੂੰਨੀ ਮਾਨਤਾ ਤੋਂ ਰਹਿ ਰਹੇ 1 ਕਰੋੜ 10 ਲੋਕਾਂ ਲਈ ਉੱਥੇ ਦੀ ਨਾਗਰਿਕਤਾ ਹਾਸਲ ਕਰਨਾ ਆਸਾਨ ਹੋ ਜਾਵੇਗਾ ਤੇ ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੈ।

ਜੋਅ ਬਾਇਡਨ ਦੀ ਇਹ ਨੀਤੀ ਟਰੰਪ ਦੀ ਪਰਵਾਸੀ ਨੀਤੀ ਤੋਂ ਬਿਲਕੁਲ ਵੱਖਰੀ ਹੈ। ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਟਰੰਪ ਨੇ ਨਾ ਸਿਰਫ ਲੋਕਾਂ ਨੂੰ ਨੌਕਰੀਆਂ ਤੇ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਅਮਰੀਕਾ ਆਉਣ ਤੋਂ ਰੋਕਿਆ, ਬਲਕਿ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਲੋਕਾਂ ਨੂੰ ਡਿਪੇਰਟ ਵੀ ਕਰਵਾਇਆ। ਪਰ ਜੋਅ ਬਾਇਡਨ ਬਿਲਕੁਲ ਉਲਟ ਨੀਤੀ ਦੀ ਪਾਲਣਾ ਕਰ ਰਹੇ ਹਨ।

ਗੌਰਤਲਬ ਹੈ ਕਿ ਜੋਅ ਬਾਇਡਨ ਨੇ ਨਵੀਂ ਇਮੀਗ੍ਰੇਸ਼ਨ ਨੀਤੀ ਨੂੰ ਲਾਗੂ ਕਰਨ ਲਈ 1 ਜਨਵਰੀ 2021 ਨੂੰ ਮਾਪਦੰਡ ਤੈਅ ਕੀਤਾ। ਇਸ ਸਬੰਧੀ ਜੋਅ ਬਾਇਡਨ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਬਿੱਲ ‘ਤੇ ਦਸਤਖ਼ਤ ਕਰ ਸਕਦੇ ਹਨ।

ਦੱਸ ਦਈਏ ਨਾਗਰਿਕਤਾ ਹਾਸਲ ਕਰਨ ਦੀ ਪ੍ਰਕਿਰਿਆ 8 ਸਾਲਾਂ ਲਈ ਰਹੇਗੀ। ਇਸ ਦੌਰਾਨ ਅਮਰੀਕਾ ਵਿੱਚ ਇਨ੍ਹਾਂ ਲੋਕਾਂ ਦੇ ਵਿਵਹਾਰ, ਕਾਨੂੰਨ ਪ੍ਰਤੀ ਸਤਿਕਾਰ ਦੀ ਪਰਖ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਉਨ੍ਹਾਂ ਨੂੰ 5 ਸਾਲਾਂ ਲਈ ਗ੍ਰੀਨ ਕਾਰਡ ਦਿੱਤਾ ਜਾਵੇਗਾ ਤੇ ਉਹਨਾਂ ਦੇ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ। ਇਸ ਪੜਾਅ ਨੂੰ ‘ਨਿਊਟ੍ਰਲਾਇਜੇਸ਼ਨ’ ਦਾ ਨਾਂ ਦਿੱਤਾ ਗਿਆ ਹੈ। ਇਸ ਪੜਾਅ ਵਿੱਚ ਲੋਕਾਂ ਦੀ ਨਾਗਰਿਕਤਾ ਅਮਰੀਕੀ ਨਾਗਰਿਕਤਾ ਦੀ ਪੁਸ਼ਟੀ ਹੋਵੇਗੀ।

- Advertisement -

ਬਾਇਡਨ ਦੀ ਇਸ ਯੋਜਨਾ ਵਿਚ ਉਨ੍ਹਾਂ ਲਈ ਖਾਸ ਥਾਂ ਹੈ ਜੋ ਅਮਰੀਕੀ ਜੀਵਨ ਦੇ ਸੁਪਨੇ ਵੇਖਦੇ ਹਨ। ਡ੍ਰੀਮਰਸ ਉਹ ਹੁੰਦੇ ਹਨ ਜੋ ਕਾਗਜ਼ਾਂ ਤੋਂ ਬਗੈਰ ਨਾਬਾਲਗ ਰੂਪ ਵਿਚ ਆਪਣੇ ਮਾਪਿਆਂ ਨਾਲ ਅਮਰੀਕਾ ਵਿਚ ਦਾਖਲ ਹੁੰਦੇ ਹਨ।

ਦੱਸਣਾ ਬਣਦਾ ਕਿ 2019 ਤੱਕ ਅਮਰੀਕਾ ਵਿਚ ਭਾਰਤੀਆਂ ਦੀ ਗਿਣਤੀ 27 ਲੱਖ ਸੀ। ਅਮਰੀਕਾ ਵਿਚ ਭਾਰਤੀਆਂ ਦੀ ਆਬਾਦੀ ਉਥੋਂ ਦੀ ਕੁੱਲ ਆਬਾਦੀ ਦਾ 6 ਪ੍ਰਤੀਸ਼ਤ ਹੈ। ਇੱਕ ਅਨੁਮਾਨ ਮੁਤਾਬਕ ਇੱਥੇ 5 ਲੱਖ ਭਾਰਤੀ ਹਨ ਜਿਨ੍ਹਾਂ ਨੂੰ ਜੋਅ ਬਾਇਡਨ ਦੇ ਨਵੇਂ ਪ੍ਰਵਾਸੀ ਬਿੱਲ ਤੋਂ ਨਾਗਰਿਕਤਾ ਮਿਲਣ ਦਾ ਮੌਕਾ ਮਿਲੇਗਾ।

Share this Article
Leave a comment