ਮੁਹਾਲੀ: ਡੇਰਾਬਸੀ ਦੇ ਪਿੰਡ ਜਵਾਹਰਪੁਰ ਵਿਖੇ ਕੋਰੋਨਾ ਵਾਇਰਸ ਦਾ ਇਕ ਹੋਰ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਡੇਰਾਬਸੀ ਵਿਖੇ ਕੋਰੋਨਾ ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਪਿੰਡ ਜਵਾਹਰਪੁਰ ਵਾਇਰਸ ਦਾ ਹਾਟ ਸਪੋਟ ਬਣ ਚੁੱਕਿਆ ਹੈ।
ਦੱਸ ਦਈਏ ਇਸ ਤੋਂ ਪਹਿਲਾ ਅੱਜ ਸਵੇਰੇ 6 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਸੀ ਕਿ 6 ਸੈਂਪਲਾਂ ਦੀ ਰਿਪੋਰਟ ਆ ਗਈ ਤੇ ਇਹ ਪਾਜ਼ਿਟਿਵ ਹਨ।
ਇਸ ਦੇ ਨਾਲ ਹੀ ਹੁਣ ਜ਼ਿਲ੍ਹੇ ਦੇ ਕੇਸਾਂ ਦੀ ਗਿਣਤੀ 37 ਹੋ ਗਈ ਹੈ। ਉਹਨਾਂ ਦੱਸਿਆ ਕਿ ਹਰ ਪਾਜ਼ੀਟਿਵ ਕੇਸ ਦੇ ਸੰਪਰਕ ਵਿਚ ਰਹੇ 25 ਤੋਂ 55 ਵਿਅਕਤੀਆਂ ਦੀ ਸ਼ਨਾਖਤ ਕਰ ਕੇ ਟੈਸਟਿੰਗ ਕੀਤੀ ਗਈ ਹੈ।