ਨਿਊਜ਼ ਡੈਸਕ: ਕਾਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।
ਪਟਿਆਲਾ ਵਿਖੇ ਅੱਜ ਉਹਨਾਂ ਨੇ ਗੁਰੂ ਦੀ ਹਜ਼ੂਰੀ ‘ਚ ਲਾਵਾਂ ਲਈਆਂ ਤੇ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ। ਵਿਆਹ ਦੀ ਰਸਮ ਵਿੱਚ ਜੋੜੇ ਦੇ ਨਜ਼ਦੀਕੀ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ।
ਪੁਖਰਾਜ ਭੱਲਾ ਦੀ ਪਤਨੀ ਦੀਸ਼ੂ ਸਿੱਧੂ ਕੈਨੇਡਾ ਦੀ ਵਸਨੀਕ ਹੈ, ਜਦਕਿ ਉਹ ਮੂਲ ਰੂਪ ’ਚ ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਹੈ।
16 ਨਵੰਬਰ ਨੂੰ ਪੁਖਰਾਜ ਤੇ ਦੀਸ਼ੂ ਨੇ ਮੰਗਣੀ ਕਰਵਾਈ ਹੈ। ਇਸ ਪ੍ਰੋਗਰਾਮ ’ਚ ਪੁਖਰਾਜ ਭੱਲਾ ਤੇ ਦੀਸ਼ੂ ਸਿੱਧੂ ਨੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦੀ ਮੌਜੂਦਗੀ ’ਚ ਇਕ-ਦੂਜੇ ਨਾਲ ਮੰਗਣੀ ਦੀਆਂ ਰਸਮਾਂ ਪੂਰੀਆਂ ਕੀਤੀਆਂ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ।