ਜਸਵਿੰਦਰ ਸਿੰਘ ਭੱਲਾ ਦੇ ਕਰੀਬੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

TeamGlobalPunjab
1 Min Read

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਨਾਲ ਸਬੰਧਤ ਦੁਖਦਾਈ ਖਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਜਸਵਿੰਦਰ ਭੱਲਾ ਜੀ ਦੇ ਸਾਲੇ ਆਲੋਕਦੀਪ ਸਿੰਘ (35) ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਇਸ ਤੋਂ ਬਾਅਦ ਆਲੋਕਦੀਪ ਨੂੰ ਹਸਪਤਾਲ ਵੀ ਲੈ ਕੇ ਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਦੱਸ ਦਈਏ ਕਿ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਸਰਕਾਰੀ ਮਹਿਲਾ ਕਾਲਜ ਦੀ ਪ੍ਰੋਫੈਸਰ ਹਨ ਅਤੇ ਘਟਨਾ ਸਮੇਂ ਉਹ ਕਾਲਜ ਸਨ। ਜਾਣਕਾਰੀ ਮੁਤਾਬਿਕ ਆਲੋਕਦੀਪ ਕਾਰਾਂ ਦਾ ਵਾਪਾਰ ਕਰਦਾ ਸੀ ਅਤੇ ਉਸ ਨੇ ਕੁਝ ਵਿਅਕਤੀਆਂ ਤੋਂ 50 ਲੱਖ ਰੁਪਏ ਲੈਣੇ ਸਨ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਧਾਰਾ 306 ਦੇ ਤਹਿਤ ਤਿੰਨ ਲੋਕਾਂ ‘ਤੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment