ਨਿਊਜ਼ ਡੈਸਕ: ਕਾਮੇਡੀਅਨ ਭਾਰਤੀ ਸਿੰਘ ਇਨ੍ਹੀ ਦਿਨੀਂ ਆਪਣਾ ਭਾਰ ਘਟਾਉਣ ਨੂੰ ਲੈ ਕੇ ਖਬਰਾਂ ਵਿੱਚ ਛਾਈ ਹੋਈ ਹੈ। ਕਪਿਲ ਸ਼ਰਮਾ ਦੇ ਸੈੱਟ ‘ਤੇ ਭਾਰਤੀ ਸਿੰਘ ਦਾ ਟਰਾਂਸਫਾਰਮੇਸ਼ਨ ਦੇਖ ਕੇ ਦਰਸ਼ਕਾਂ ਤੋਂ ਲੈ ਕੇ ਟੀਵੀ ਸਿਤਾਰੇ ਵੀ ਹੈਰਾਨ ਹਨ। 91 ਕਿੱਲੋ ਦੀ ਭਾਰਤੀ ਹੁਣ 76 ਕਿੱਲੋ ਦੀ ਹੋ ਗਈ ਹੈ। ਭਾਰਤੀ ਨੇ ਕਿੰਝ ਆਪਣਾ 15 ਕਿੱਲੋ ਭਾਰ ਘੱਟ ਕੀਤਾ ਹੈ, ਇਸ ਦਾ ਖੁਲਾਸਾ ਉਨ੍ਹਾਂ ਦੀ ਬੇਸਟ ਫਰੈਂਡ ਅਤੇ ਅਦਾਕਾਰਾ ਜੈਸਮਿਨ ਭਸੀਨ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੀਤਾ ਹੈ।
ਜੈਸਮਿਨ ਭਸੀਨ ਨੇ ਆਪਣੇ ਇੰਸਟਾਗਰਾਮ ‘ਤੇ ਭਾਰਤੀ ਦੇ ਡਿਨਰ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਖੁਦ ਜੈਸਮੀਨ ਭਸੀਨ ਨੇ ਬਣਾਇਆ ਹੈ। ਕਲਿੱਪ ਵਿੱਚ ਭਾਰਤੀ ਆਪਣੀ ਡਿਨਰ ਪਲੇਟ ਸਜਾਉਂਦੀ ਨਜ਼ਰ ਆ ਰਹੀ ਹੈ। ਚੌਲਾਂ ਨਾਲ ਭਰੀ ਪਲੇਟ ਦਿਖਾਉਂਦੇ ਹੋਏ ਭਾਰਤੀ ਕਹਿੰਦੀ ਹੈ- ਇਹ ਮੈਂ ਪਾਇਆ ਘਿਓ। ਭਾਰਤੀ ਜਿਵੇਂ ਚਾਵਲ ‘ਤੇ ਦਾਲ ਪਾਉਣਾ ਸ਼ੁਰੂ ਕਰਦੀ ਹੈ ਉਦੋਂ ਜੈਸਮੀਨ ਕਹਿੰਦੀ ਹੈ- ਘਿਓ ਦੇ ਤੜਕੇ ਵਾਲੀ ਦਾਲ।
View this post on Instagram
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹਾਲ ਹੀ ਵਿੱਚ ਭਾਰਤੀ ਨੇ ਟਰਾਂਸਫਾਰਮੇਸ਼ਨ ਵਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਇੰਟਰਮਿਟੇਂਟ ਫਾਸਟਿੰਗ ਨਾਲ ਆਪਣਾ ਭਾਰ ਘਟ ਕੀਤਾ ਹੈ ਹਨ। ਭਾਰਤੀ ਅਨੁਸਾਰ, ਸ਼ਾਮ 7 ਵਜੇ ਤੋਂ ਲੈ ਕੇ ਅਗਲੇ ਦਿਨ ਦੁਪਹਿਰ 12 ਵਜੇ ਤੱਕ ਖਾਣੇ ਵਿੱਚ ਗੈਪ ਰੱਖਦੀ ਹੈ। ਇਸ ਦੌਰਾਨ ਉਹ ਪਾਣੀ ਪੀ ਕੇ ਆਪਣਾ ਦਿਨ ਕੱਟਦੀ ਹੈ।