ਟੋਕੀਓ : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸੋਮਵਾਰ ਨੂੰ ਨਿਯਮਤ ਜਾਂਚ ਲਈ ਹਸਪਤਾਲ ਪਹੁੰਚੇ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੇ ਆਪਣੇ ਕਹਿਰ ਮਚਾਇਆ ਹੋਇਆ ਹੈ ਉਥੇ ਹੀ ਸਥਾਨਕ ਲੋਕਾਂ ਅਤੇ ਮੀਡੀਆ ਵਲੋਂ ਉਨ੍ਹਾਂ ਨੂੰ ਕੋਰੋਨਾ ਸੰਕਰਮਣ ਤੋਂ ਪ੍ਰਭਾਵਿਤ ਹੋਣ ਦੀਆਂ ਕਿਆਸਾਂ ਵੀ ਲਾਈਆਂ ਜਾ ਰਹੀਆਂ ਹਨ। ਜਾਪਾਨ ਦੇ ਨਿਊਜ਼ ਚੈਨਲਾਂ ‘ਤੇ ਕਾਰ ਵਿਚ ਸਵਾਰ ਹੋ ਕੇ ਟੋਕੀਓ ਦੀ ਕਿਓ ਯੂਨੀਵਰਸਿਟੀ ਹਸਪਤਾਲ ਜਾ ਰਹੇ ਆਬੇ ਦੀ ਵੀਡੀਓ ਪ੍ਰਸਾਰਿਤ ਕੀਤੀ ਜਾ ਰਹੀ ਹੈ। ਜਦ ਕਿ ਪ੍ਰਧਾਨ ਮੰਤਰੀ ਦਫਤਰ ਨੇ ਆਬੇ ਦੇ ਹਸਪਤਾਲ ਜਾਣ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਦੱਸ ਦਈਏ ਕਿ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ (65) ਪਹਿਲਾਂ ਵੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਚੁੱਕੇ ਹਨ। ਅਚਾਨਕ 2007 ‘ਚ ਪੁਰਾਣੀ ਅਲਸਰੇਟਿਵ ਕੋਲਾਈਟਸ ਅੰਤੜੀ ਬਿਮਾਰੀ ਕਾਰਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਜਪਾਨ ‘ਚ ਕੋਰੋਨਾ ਨੂੰ ਲੈ ਕੇ ਸਥਿਤੀ ਕੰਟਰੋਲ ‘ਚ ਸੀ ਪਰ ਪ੍ਰਸਾਸ਼ਲ ਵੱਲੋਂ ਪਾਬੰਦੀਆਂ ਵਿੱਚ ਢਿੱਲ ਦੇਣ ਨਾਲ ਇਥੇ ਮਾਮਲੇ ਵੱਧਣ ਲੱਗੇ ਸਨ ਜਿਸ ਕਾਰਨ ਇਥੇ ਹੁਣ ਤੱਕ ਕੋਰੋਨਾ ਦੇ 54,714 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 1,088 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40,080 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।