ਜੰਮੂ-ਕਸ਼ਮੀਰ : ਭਾਜਪਾ ਦੇ ਸਾਬਕਾ ਨੇਤਾ ਵਸੀਮ ਬਾਰੀ ਦੀ ਹੱਤਿਆ ‘ਤੇ ਪੀਐੱਮ ਮੋਦੀ ਨੇ ਜਤਾਇਆ ਦੁੱਖ, ਨੱਡਾ ਬੋਲੇ ਵਿਅਰਥ ਨਹੀਂ ਜਾਵੇਗੀ ਕੁਰਬਾਨੀ

TeamGlobalPunjab
2 Min Read

ਨਵੀਂ ਦਿੱਲੀ : ਬੀਜੇਪੀ ਦੇ ਬਾਂਦੀਪੋਰਾ ਦੇ ਜ਼ਿਲੇ ਪ੍ਰਧਾਨ ਸ਼ੇਖ ਵਸੀਮ ਬਾਰੀ ਉਨ੍ਹਾਂ ਦੇ ਪਿਤਾ ਬਸ਼ੀਰ ਅਹਿਮਦ ਅਤੇ ਭਰਾ ਉਮਰ ਬਾਰੀ ਦੀ ਬੀਤੇ ਬੁੱਧਵਾਰ ਦੇਰ ਸ਼ਾਮ ਅੱਤਵਾਦੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਕਾਰਨ ਪੂਰੀ ਬੀਜੇਪੀ ਲੀਡਰਸ਼ਿਪ ‘ਚ ਸੋਗ ਦੀ ਲਹਿਰ ਹੈ।

ਭਾਜਪਾ ਦੇ ਸਾਬਕਾ ਨੇਤਾ ਵਸੀਮ ਬਾਰੀ ਦੀ ਹੱਤਿਆ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਪੀਐੱਮ ਮੋਦੀ ਨੇ ਫੋਨ ਕਰਕੇ ਹੱਤਿਆ ਦੇ ਬਾਰੇ ‘ਚ ਜਾਣਕਾਰੀ ਲਈ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਡਾ: ਜਤਿੰਦਰ ਸਿੰਘ ਨੇ ਦਿੱਤੀ ਹੈ। ਕੇਂਦਰੀ ਮੰਤਰੀ ਨੇ ਟਵੀਟ ਕਰ ਕਿਹਾ ਕਿ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰ ਵਸੀਮ ਬਾਰੀ ਦੀ ਹੱਤਿਆ ਦੇ ਬਾਰੇ ‘ਚ ਜਾਣਕਾਰੀ ਲਈ ਹੈ। ਉਨ੍ਹਾਂ ਨੇ ਵਸੀਮ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।”

ਇਸ ਤੋਂ ਪਹਿਲਾਂ ਜਤਿੰਦਰ ਸਿੰਘ ਨੇ ਖੁਦ ਟਵੀਟ ਕਰਕੇ ਭਾਜਪਾ ਆਗੂ ਦੀ ਹੱਤਿਆ ‘ਤੇ ਦੁੱਖ ਜ਼ਾਹਰ ਕੀਤਾ ਸੀ। ਉਨ੍ਹਾਂ ਨੇ ਟਵੀਟ ਕਰ ਲਿਖਿਆ, ‘ਅਸਾਨੀ ਨਾਲ ਨਿਸ਼ਾਨਾ ਬਣਾਏ ਜਾਣ ਵਾਲੇ ਲੋਕਾਂ ਦੀ ਤਲਾਸ਼ ਕਰ ਰਹੇ ਅਸੰਤੁਸ਼ਟ ਅੱਤਵਾਦੀਆਂ ਦੁਆਰਾ ਇਸ ਕਰੂਰ ਹਮਲੇ ਨਾਲ ਬੁਰੀ ਤਰ੍ਹਾਂ ਝੰਜੋੜਿਆ ਗਿਆ ਹਾਂ। ਬਾਂਦੀਪੋਰਾ ਜ਼ਿਲੇ ਦੇ ਭਾਜਪਾ ਪ੍ਰਧਾਨ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਅਤੇ ਭਰਾ ਹੁਣ ਜੀਵਿਤ ਨਹੀਂ ਹਨ।”

ਇਸ ਦੇ ਨਾਲ ਹੀ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨੇ ਵੀ ਵਸੀਮ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਕਾਇਰਤਾਪੂਰਣ ਹਮਲੇ ‘ਚ ਉਸ ਦੇ ਪਿਤਾ ਅਤੇ ਭਰਾ ਨੂੰ ਗੁਆ ਦਿੱਤਾ ਹੈ। ਇਹ ਪਾਰਟੀ ਲਈ ਵੱਡਾ ਘਾਟਾ ਹੈ। ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ। ਪੂਰੀ ਪਾਰਟੀ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੀ ਹੈ। ਮੈਂ ਨਿਸ਼ਚਤ ਕਰਦਾ ਹਾਂ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ।’

Share This Article
Leave a Comment