ਕਰਫਿਊ ਦੌਰਾਨ ਵੀ ਨਹੀਂ ਬਾਜ਼ ਆ ਰਹੇ ਨਸ਼ਾ ਤਸਕਰ ! ਪੁਲਿਸ ਨੇ 60,000 ਮਿਲੀਲੀਟਰ ਲਾਹਣ ਕੀਤੀ ਬਰਾਮਦ

TeamGlobalPunjab
1 Min Read

ਜਲੰਧਰ : ਸੂਬੇ ਵਿਚ ਇਕ ਪਾਸੇ ਜਿਥੇ ਸਰਕਾਰ ਨੂੰ ਮਹਾਮਾਰੀ ਕੋਰੋਨਾ ਵਾਇਰਸ ਨਾਲ ਨਜਿੱਠਣਾ ਪੈ ਰਿਹਾ ਹੈ ਉਥੇ ਹੀ ਨਸ਼ਾ ਤਸਕਰਾਂ ਨੂੰ ਵੀ ਠੱਲ ਪਾਉਣ ਲਈ ਸਰਕਾਰ ਯਤਨ ਕਰ ਰਹੀ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅੱਜ ਸ਼ਾਹਕੋਟ ਦੇ ਨਜ਼ਦੀਕ ਇੱਕ ਪਿੰਡ ਤੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ ਪਾਇਆ ਗਿਆ 60,000 ਮਿਲੀਲੀਟਰ ਲਾਹਣ ਪੁਲਿਸ ਵਲੋਂ ਬਰਾਮਦ ਕੀਤਾ ਗਿਆ ਹੈ ।
ਦੱਸ ਦੇਈਏ ਕਿ ਇਸ ਸੰਬੰਧੀ ਪੁਸ਼ਟੀ ਸੀਨੀਅਰ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ ਵਲੋਂ ਕੀਤੀ ਗਈ ਹੈ । ਮਾਹਲ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਰਫਿਊ ਦਾ ਫਾਇਦਾ ਉਠਾ ਕੇ ਕੁਝ ਤਸਕਰ ਸਤਲੁਜ ਦਰਿਆ ਦੇ ਕੰਢੇ ਤੇ ਨਾਜਾਇਜ਼ ਸ਼ਰਾਬ ਤਿਆਰ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਵਲੋਂ ਪਿੰਡ ਬਾਊਪੁਰ ਨੇੜੇ ਛਾਪੇਮਾਰੀ ਕੀਤੀ ਗਈ ਤਾਂ ਤਰਪਾਲਾਂ ਵਿੱਚ ਭਰੀ 60,000 ਮਿਲੀਲੀਟਰ ਲਾਹਣ ਬਰਾਮਦ ਕੀਤੀ। ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ਾਹਕੋਟ ਥਾਣੇ ਵਿੱਚ ਐਕਸਾਈਜ਼ ਐਕਟ ਦੀ ਧਾਰਾ 61-1-14 ਤਹਿਤ ਐਫਆਈਆਰ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ ।

Share this Article
Leave a comment