ਜਲੰਧਰ ‘ਚ ਕੋਰੋਨਾ ਦੇ ਇਕੱਠੇ 40 ਤੋਂ ਵਧ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਜਲੰਧਰ: ਜਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਮਿਲਣਾ ਲਗਾਤਾਰ ਜਾਰੀ ਹੈ। ਬੁੱਧਵਾਰ ਤੋਂ ਬਾਅਦ ਵੀਰਵਾਰ ਨੂੰ ਵੀ ਜ਼ਿਲ੍ਹੇ ਵਿੱਚ 43 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ। ਕੋਰੋਨਾ ਨੇ ਸ਼ਹਿਰ ਤੋਂ ਇਲਾਵਾ ਜੰਡੂਸਿੰਘਾ, ਚੂਹੜਵਾਲੀ, ਨਹਿਲਾ, ਲੇਸੜੀਵਾਲ, ਆਦਮਪੁਰ, ਕਠਾਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਲੀ ਮੁਹੱਲਾ, ਨਿਊ ਉਪਕਾਰ ਨਗਰ, ਰਾਮਾ ਮੰਡੀ, ਰਾਮਗੜੀਆ ਮੁਹੱਲਾ, ਮਹਿਤਪੁਰ ਆਦਿ ‘ਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ।

ਉੱਧਰ , ਗੁੜ ਮੰਡੀ ‘ਚ ਰਹਿਣ ਵਾਲੇ 65 ਸਾਲ ਦੇ ਕੋਰੋਨਾ ਪਾਜ਼ਿਟਿਵ ਵਿਅਕਤੀ ਦੀ ਲੁਧਿਆਣਾਂ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਸਨੂੰ ਉੱਥੇ 19 ਜੂਨ ਨੂੰ ਭਰਤੀ ਕਰਵਾਇਆ ਗਿਆ ਸੀ। ਇਸ ਦੇ ਨਾਲ ਜ਼ਿਲ੍ਹੇ ਵਿੱਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 19 ਤੱਕ ਪਹੁੰਚ ਗਈ ਹੈ।

Share this Article
Leave a comment