ਜਲੰਧਰ: ਜਲੰਧਰ ‘ਚ ਅੱਜ ਕੋਵਿਡ-19 ਕੋਰੋਨਾ ਵਾਇਰਸ ਮਰੀਜ਼ 91 ਸਾਲਾ ਦਰਸ਼ਨ ਸਿੰਘ ਦੀ ਮੌਤ ਹੋ ਗਈ ਹੈ। ਮਰੀਜ਼ ਦਾ ਇਲਾਜ ਲੁਧਿਆਣਾ ਦੇ ਸੀਐਮਸੀ ਹਸਪਤਾਲ਼ ਵਿੱਚ ਚੱਲ ਰਿਹਾ ਸੀ ਤੇ ਬੀਤੀ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਦਰਸ਼ਨ ਸਿੰਘ ਪਿੰਡ ਕਬੂਲ ਪੁਰ, ਜੰਡੂਸਿੰਘਾ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੁਣ ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਦਰਸ਼ਨ ਸਿੰਘ ਦੀ ਕੁਝ ਦਿਨ ਪਹਿਲਾ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਆਈ ਸੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਦਾ ਸੀ.ਐਮ.ਸੀ. ਲੁਧਿਆਣਾ ‘ਚ ਇਲਾਜ ਚੱਲ ਰਿਹਾ ਸੀ।