ਜਲੰਧਰ: ਕੋਰੋਨਾ ਨੇ ਹੁਣ ਸ਼ਹਿਰ ਦੇ ਪੋਸ਼ ਇਲਾਕਿਆਂ ਵਿੱਚ ਤੇਜੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕੋਰੋਨਾ ਕਾਰਨ ਬੁੱਧਵਾਰ ਨੂੰ ਜਲੰਧਰ ਦੇ ਇੱਕ 64 ਸਾਲਾ ਵਿਅਕਤੀ ਦੀ ਡੀਐਮਸੀਐਚ ਵਿੱਚ ਮੌਤ ਹੋ ਗਈ। ਕੋਰੋਨਾ ਕਾਰਨ ਜਲੰਧਰ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਜੂਨ ਨੂੰ ਸਾਹ ਲੈਣ ਵਿੱਚ ਸ਼ਿਕਾਇਤ ਹੋਣ ‘ਤੇ ਮਰੀਜ਼ ਨੂੰ ਡੀਐਮਸੀਐਚ ਵਿੱਚ ਭਰਤੀ ਕਰਵਾਇਆ ਗਿਆ ਸੀ।
ਮਰੀਜ਼ ਨੂੰ ਡਾਇਬਿਟੀਜ਼ ਦੀ ਵੀ ਸ਼ਿਕਾਇਤ ਸੀ, ਡੀਐਮਸੀਐਚ ਦੇ ਮੈਡੀਕਲ ਸੁਪਰਿਟੈਂਡੇਂਟ ਡਾ.ਅਸ਼ਵਿਨੀ ਚੌਧਰੀ ਅਤੇ ਸੀਐਮਓ ਡਾ. ਰਾਜੇਸ਼ ਬੱਗਾ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ।
ਡਿਫੈਂਸ ਕਲੋਨੀ ਵਿੱਚ ਇੱਕ ਹੀ ਪਰਿਵਾਰ ਦੇ ਸੱਤ ਮੈਬਰਾਂ ਅਤੇ ਉਨ੍ਹਾਂ ਦੇ ਤਿੰਨ ਮੁਲਾਜ਼ਮਾਂ ਸਣੇ ਕੁੱਲ 12 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ‘ਚ ਦੋ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ। ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ 265 ਅਤੇ ਮਰਨ ਵਾਲਿਆਂ ਦੀ ਗਿਣਤੀ ਅੱਠ ਤੱਕ ਪਹੁੰਚ ਗਈ ਹੈ।