ਜਲੰਧਰ : ਇੱਥੇ ਅੱਜ ਸੰਘਣੀ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ਬਿਆਸ ਨੇੜੇ ਵਾਪਰਿਆ। ਪੰਜਾਬ ਅਖ਼ਬਾਰਾਂ ਨਾਲ ਭਰੀ ਹੋਈ ਇੱਕ ਗੱਡੀ ਜਾ ਰਹੀ ਸੀ ਤਾਂ ਸੰਘਣੀ ਧੁੰਦ ਹੋਣ ਕਾਰਨ ਗੱਡੀ ਨੂੰ ਡਿਵਾਈਡਰ ‘ਤੇ ਚੜ੍ਹ ਗਈ। ਜਿਸ ਕਾਰਨ ਅਖ਼ਬਾਰਾਂ ਵਾਲੀ ਗੱਡੀ ਪਲਟ ਗਈ, ਹਾਲਾਂਕਿ ਰਾਹਤ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ। ਗੱਡੀ ਵਿੱਚ ਸਵਾਰ ਦੋ ਨੌਜਾਵਨਾਂ ‘ਚੋਂ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਹਾਦਸੇ ਦੌਰਾਨ ਨੈਸ਼ਨਲ ਹਾਈਵੇ ‘ਤੇ ਡਿਊਟੀ ਕਰ ਰਹੇ ਪੰਜਾਬ ਪੁਲਿਸ ਦੇ ਜਵਾਨਾ ਜੋਂ ਪੀਸੀਆਰ-19 ਵਿੱਚ ਸਵਾਰ ਸਨ। ਉਹਨਾਂ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਪੀਸੀਆਰ 19 ਦਸਤੇ ਦੇ ਇੰਚਾਰਜ ਜਗਜੀਤ ਸਿੰਘ ਨੇ ਆਪਣੀ ਮੁਲਾਜ਼ਮਾਂ ਦੀ ਮਦਦ ਨਾਲ ਮੌਕੇ ‘ਤੇ ਪਹੁੰਚ ਕੇ ਗੱਡੀ ਚਾਲਕਾਂ ਦੀ ਸਹਾਇਤਾ ਕੀਤੀ।