ਜਲੰਧਰ: ਜਲੰਧਰ ਦੇ ਮੋਤੀ ਨਗਰ ਮਕਸੂਦਾਂ ਦੇ ਰਹਿਣ ਵਾਲੇ 86 ਸਾਲਾ ਦੇ ਕੋਰੋਨਾ ਮਰੀਜ਼ ਬਜ਼ੁਰਗ ਦੀ ਇੱਕ ਨਿੱਜੀ ਹਸਪਾਤਲ ਵਿੱਚ ਮੌਤ ਹੋ ਗਈ ਹੈ। ਇੱਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ।
ਉੱਥੇ ਹੀ ਜਲੰਧਰ ਦੇ ਤਿੰਨ ਲੋਕ ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ, ਨਵੇਂ ਮਾਮਲਿਆਂ ‘ਚੋਂ ਦੋ ਮਰੀਜ਼ ਸੀਐਮਸੀ ਲੁਧਿਆਣਾ ਅਤੇ ਇੱਕ ਸੰਕਰਮਿਤ ਡੀਐਮਸੀ ਲੁਧਿਆਣਾ ਵਿੱਚ ਭਰਤੀ ਹੈ। ਇਸ ਦੇ ਨਾਲ ਜ਼ਿਲ੍ਹੇ ਵਿੱਚ ਕੁੱਲ ਸੰਕਰਮਿਤਾਂ ਦੀ ਗਿਣਤੀ 320 ਹੋ ਗਈ ਹੈ।
ਇਸ ਤੋਂ ਪਹਿਲਾਂ , ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆਏ ਹਨ ਜਦਕਿ ਸਿਹਤ ਵਿਭਾਗ ਨੇ ਸਿਰਫ ਪਟਨਾ ਤੋਂ ਆਈ ਇੱਕ ਲੜਕੀ ‘ਚ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਹੈ। ਸਰਕਾਰੀ ਰਿਕਾਰਡ ਦੇ ਤਹਿਤ ਹੁਣ ਤੱਕ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ 318 ਦੀ ਬਿਜਾਏ 315 ਹੀ ਹੈ। ਮੰਗਲਵਾਰ ਨੂੰ 68 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਚਾਰ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਕਰ ਘਰ ਭੇਜਿਆ ਗਿਆ ਹੈ।