ਜਾਖੜ ਨੇ ਕੀਤਾ ਅਜਿਹਾ ਟਵੀਟ ਕਿ ਚੀਮਾ ਨੇ ਦਸਿਆ ਕਿ ਬੋਖਲਾਇਆ ਹੋਇਆ !

TeamGlobalPunjab
2 Min Read
ਚੰਡੀਗੜ੍ਹ : ਇਕ ਪਾਸੇ ਜਿਥੇ ਸੂਬੇ ਦੀ ਸਿਆਸਤ ਵਿਚ ਇਸ ਸਮੇ ਸ਼ਰਾਬ ਮਾਫੀਏ ਦਾ ਮੁਦਾ ਵਡੇ ਪੱਧਰ ਤੇ ਛਾਇਆ ਹੋਇਆ ਹੈ ਉਥੇ ਹੀ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਮਾਫੀ ਮੰਗਵਾਊਣ ਦੀ ਮੰਗ ਉੱਠ ਰਹੀ ਹੈ। ਇਹ ਮੰਗ ਕੀਤੀ ਹੈ ਆਪ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ । ਉਨ੍ਹਾਂ ਦੋਸ਼ ਲਾਇਆ ਕਿ ਸੁਨੀਲ ਜਾਖੜ ਨੂੰ ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ (ਅਬੋਹਰ ਤੋਂ ਗੁਰਦਾਸਪੁਰ) ਲੋਕਾਂ ਨੇ ਨਕਾਰ ਦਿੱਤਾ ਹੈ । ਚੀਮਾ ਨੇ ਦੋਸ਼ ਲਾਇਆ ਕਿ ਜਾਖੜ ਦੀ ਸਰਕਾਰ ‘ਚ ਲਗਾਤਾਰ  ਵੁੱਕਤ ਘਟ ਰਹੀ ਹੈ ਜਿਸ ਤੋਂ ਉਹ ਬੁਖਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਪੰਜਾਬ ਅਤੇ ਪੰਜਾਬੀਆਂ ਦਰਪੇਸ਼ ਮੁੱਦੇ ਛੱਡ ਕੇ ਦਿੱਲੀ ਸਰਕਾਰ ਦੇ ਅਫ਼ਸਰਾਂ ਵੱਲੋਂ ਹੋਈ ਚੂਕ ਨੂੰ ਵੱਡਾ ਮੁੱਦਾ ਬਣਾ ਕੇ ਪੇਸ਼ ਕਰਨ ਦੀ ਗੈਰ ਜਿੰਮੇਦਾਰਨਾ ਕੋਸ਼ਿਸ਼ ਕੀਤੀ ਹੈ। ਚੀਮਾ ਨੇ ਕਿਹਾ ਕਿ ਇਸ ਲਈ ਜਾਖੜ ਨੂੰ ਮਾਫੀ ਮੰਗਣੀ ਪਵੇਗੀ ।

ਦੱਸ ਦੇਈਏ ਕਿ ਸੁਨੀਲ ਜਾਖੜ ਵੱਲੋਂ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਟਵਿੱਟਰ ਰਾਹੀਂ ਨਿਸ਼ਾਨਾ ਸਾਧਿਆ ਗਿਆ ਸੀ । ਜਾਖੜ ਨੇ ਆਮ ਆਦਮੀ ਪਾਰਟੀ ਨੂੰ ਵੱਖਵਾਦੀ ਅਤੇ ਦੇਸ਼ ਵਿਰੋਧੀ ਦੱਸਿਆ ਸੀ।ਇਸ ਤੋਂ ਬਾਅਦ ਚੀਮਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਜਿਸ ਇਸ਼ਤਿਹਾਰ ਨੂੰ ਲੈ ਕੇ ਜਾਖੜ ਇਹ ਊਟ-ਪਟਾਂਗ ਟਿੱਪਣੀਆਂ ਕਰ ਰਹੇ ਹਨ,ਉਹ ਦਿੱਲੀ ਸਰਕਾਰ ਨੇ ਤੁਰੰਤ ਵਾਪਿਸ ਲੈ ਲਿਆ ਹੈ ਅਤੇ ਸੰਬੰਧਿਤ ਅਧਿਕਾਰੀ ਨੂੰ ਮੁਅੱਤਲ ਕਰਕੇ ਉਸ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਇੱਕ ਭਰਤੀ ਬਾਰੇ ਜਾਰੀ ਇਸ਼ਤਿਹਾਰ ‘ਚ ਸੰਬੰਧਿਤ ਅਫ਼ਸਰਾਂ ਦੀ ਚੂਕ ਨਾਲ ਸਿੱਕਮ ਨੂੰ ਭਾਰਤ ਦਾ ਹਿੱਸਾ ਨਹੀਂ ਦਿਖਾਇਆ ਸੀ।
Share This Article
Leave a Comment