ਪੁਲਿਸ ਵੱਲੋਂ ਪਹਿਲਾਂ ਹਾਸਲ ਕੀਤਾ 5 ਦਿਨਾਂ ਦਾ ਰਿਮਾਂਡ ਅੱਜ ਹੋਇਆ ਸੀ ਖ਼ਤਮ
ਲੁਧਿਆਣਾ/ਜਗਰਾਓਂ : ਬੀਤੀ 15 ਮਈ ਨੂੰ ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਹੋਏ ਦੋ ASI ਦੇ ਕਤਲ ਦੇੇ ਮਾਮਲੇ ਵਿੱਚ ਪੁਲਿਸ ਨੇ 21 ਮਈ ਨੂੰ ਦੋਸ਼ੀਆਂ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ । ਇਹ ਸਾਰੇ ਮੁੱਖ ਦੋਸ਼ੀ ਗੈਂਗਸਟਰ ਜੈਪਾਲ ਭੁੱਲਰ ਅਤੇ ਉਸਦੇ ਤਿੰਨ ਸਾਥੀਆਂ ਦੇ ਸੰਪਰਕ ਵਿੱਚ ਸਨ। ਜਗਰਾਓ ਵਿਖੇ ਦਰਜ ਮੁਕੱਦਮੇ ਵਿੱਚ ਇਹਨਾਂ 6 ਜਣਿਆਂ ਨੂੰ ਅਦਾਲਤ ਵਿਚ ਪੇਸ਼ ਕਰ ਪੰਜ ਦਿਨ ਦਾ ਰਿਮਾਂਡ ਲਿਆ ਗਿਆ ਸੀ। ਇਹਨਾਂ ਦਾ 5 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਫੇਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਪੁਲਿਸ ਨੇ ਅਦਾਲਤ ਤੋਂ ਹੁਣ ਇਹਨਾਂ ਸਾਰਿਆਂ ਦਾ ਤਿੰਨ ਦਿਨਾਂ ਦਾ ਹੋਰ ਰਿਮਾਂਡ ਹਾਸਲ ਕਰ ਲਿਆ ਹੈ।
ਇੱਥੇ ਦੱਸਣਯੋਗ ਹੈ ਕਿ ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਮੁੱਖ ਦੋਸ਼ੀ ਜੈਪਾਲ ਭੁੱਲਰ ਅਤੇ ਉਸਦੇ ਤਿੰਨ ਸਾਥੀ ਹਾਲੇ ਵੀ ਫ਼ਰਾਰ ਹਨ।
ਪੁੱਛਗਿੱਛ ਦੌਰਾਨ ਪੁਲਿਸ ਨੂੰ ਮੁਲਜ਼ਮ ਦਰਸ਼ਨ ਅਤੇ ਉਸਦੀ ਪਤਨੀ ਵਲੋਂ ਅਫ਼ੀਮ ਵੇਚਣ ਦੇ ਧੰਦੇ ਬਾਰੇ ਵੀ ਪਤਾ ਲੱਗਿਆ ਹੈ।