ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਦੁਨੀਆਂ ਦੇ ਸਭ ਤੋਂ ਲੰਮੇ ਪੁਲਿਸ ਹੈੱਡ ਕਾਂਸਟੇਬਲ ਜਗਦੀਪ ਸਿੰਘ ਨੇ ਅਮਰੀਕਾ ‘ਚ ਧੁੰਮਾਂ ਪਾ ਕੇ ਪੰਜਾਬ ਦਾ ਮਾਣ ਵਧਾਇਆ ਹੈ। ਜਗਦੀਪ ਸਿੰਘ ਪੰਜਾਬ ਪੁਲਿਸ ਹੈੱਡ ਕਾਂਸਟੇਬਲ ਹਨ ਉਨ੍ਹਾਂ ਦੀ ਲੰਬਾਈ 7 ਫੁੱਟ 6 ਇੰਚ ਵਜਨ 190 ਕਿੱਲੋ ਜੁੱਤੀ ਦਾ ਸਾਇਜ਼ 20 ਹੈ।
ਸਿੱਖੀ ਬਾਣੇ ‘ਚ ਨੌਜਵਾਨ ਨੇ ਭਾਈ ਵੀਰ ਸਿੰਘ ਗਤਕਾ ਪਾਰਟੀ ਦੇ ਕਮਲਜੀਤ ਸਿੰਘ ਨਾਲ ਮਿਲ ਕੇ ਅਮਰੀਕਾ ਗੌਟ ਟੈਲੇਂਟ ‘ਚ ਹਿੱਸਾ ਲਿਆ ਤੇ ਗਤਕੇ ਦੇ ਅਜਿਹੇ ਜੌਹਰ ਵਿਖਾਏ ਕਿ ਵੇਖਣ ਵਾਲੇ ਦੰਗ ਰਹਿ ਗਏ। ਕਰਤਬ ਇੰਨਾ ਖਤਰਨਾਕ ਸੀ ਸ਼ੋਅ ਦੇ ਜੱਜਾਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ। ਦੁਨੀਆ ਭਰ ‘ਚ ਲੋਕਾਂ ਨੇ 1 ਜੂਨ ਨੂੰ ਯੂਟਿਊਬ ‘ਤੇ ਅਪਲੋਡ ਕੀਤੀ ਗਈ ਵਿਡੀਓ ਨੂੰ ਦੇਖ ਕੈ ਦੰਦਾਂ ਥੱਲੇ ਉਂਗਲੀਆਂ ਦੱਬ ਲਈਆਂ।
ਜਗਦੀਪ ਸਿੰਘ ਦੇ ਚਾਰੇ ਪਾਸੇ ਰੱਖੇ ਗਏ 31 ਨਾਰੀਅਲ ਤੇ ਤਿੰਨ ਤਰਬੂਜ ਨੂੰ ਕਮਲਜੀਤ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਤਿੰਨ ਫੁੱਟ ਲੰਬੇ ਹਥੌੜੇ ਨਾਲ ਤੋੜ੍ਹਿਆ ਤੇ ਦੋਵਾਂ ਨੇ ਇਹ ਕਾਰਨਾਮਾ ਇੱਕ ਮਿੰਟ 55 ਸਕਿੰਟ ‘ਚ ਕਰਕੇ ਦਿਖਾਇਆ। ਪੰਜਾਬ ਪੁਲਿਸ ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ‘ਤੇ ਟੈਲੇਂਟ ਸ਼ੋਅ ਦੀ ਵੀਡੀਓ ਸ਼ੇਅਰ ਕੀਤੀ ਹੈ।
ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਜਗਦੀਪ ਨੇ ਪਹਿਲਾ ਰਾਊਂਡ ਪਾਰ ਕਰ ਲਿਆ। ਅੰਮ੍ਰਿਤਸਰ ਸਾਹਿਬ ਪਹੁੰਚਣ ਤੇ ਜਗਦੀਪ ਸਿੰਘ ਦਾ ਅਕੈਡਮੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਪੇਸ਼ੇ ਵਜੋਂ ਪੰਜਾਬ ਪੁਲਿਸ ‘ਚ ਮੁਲਾਜ਼ਮ ਜਗਦੀਪ ਸਿੰਘ ਨੇ ਗ੍ਰੇਟ ਖਲੀ ਨੂੰ ਲੰਬਾਈ ਮਾਮਲੇ ‘ਚ ਪਿੱਛੇ ਛੱਡ ਦਿਤਾ ਹੈ।
ਪੁਲਿਸ ਤੋਂ ਇਲਾਵਾਂ ਉਹ ਫਿਲਮ ਇੰਡਸਟ੍ਰੀ ਵਿਚ ਵੀ ਕਾਫ਼ੀ ਮਸ਼ਹੂਰ ਹਨ। ਫਿਲਮ ‘ਰੰਗ ਦੇ ਬਸੰਤੀ’, ‘ਹੇਰਾਫੇਰੀ’, ‘ਤਿੰਨ ਥੇ ਭਾਈ’ ਅਤੇ ‘ਵੈਲਕਮ ਨਿਊਯਾਰਕ’ ਦੇ ਵਿਚ ਕੰਮ ਕਰ ਚੁੱਕੇ ਹਨ।ਜਗਦੀਪ ਸਿੰਘ ਨਾਮ ਦਾ ਇਹ ਨੌਜਵਾਨ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ।
ਦੁਨੀਆ ਦੇ ਸਭ ਤੋਂ ਲੰਬੇ ਪੰਜਾਬ ਪੁਲਿਸ ਹੈੱਡ ਕਾਂਸਟੇਬਲ ਨੇ ‘ਅਮਰੀਕਾ ਗੌਟ ਟੈਲੇਂਟ’ ‘ਚ ਵਧਾਇਆ ਸਿੱਖਾਂ ਦਾ ਮਾਣ

Leave a Comment
Leave a Comment